ਨਕੋਦਰ(ਝਲਮਣ ਸਿੰਘ )ਨਕੋਦਰ-ਜਲੰਧਰ ਹਾਈਵੇ
‘ਤੇ ਬੀਤੇ ਦਿਨੀਂ ਪਿੰਡ ਕੰਗ ਸਾਹਬੂ ਅੱਡੇ ‘ਚ ਇਕ ਮਾਮਲੇ ਨੂੰ ਲੈ ਕੇ ਸਦਰ ਪੁਲਸ ਖਿਲਾਫ਼ ਸ਼ਾਂਤਮਈ ਧਰਨਾ ਦੇ ਕੇ ਇਨਸਾਫ਼ ਦੀ ਮੰਗ ਕਰਨ ਵਾਲੇ 100 ਦੇ ਕਰੀਬ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ ਸਦਰ ਪੁਲਿਸ ਨੇ ਉਕਤ ਮਾਮਲਾ ਏ. ਐੱਸ. ਆਈ.ਤੀਰਥ ਸਿੰਘ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਹੈ ਜਿਸ ਵਿੱਚ ਏਐਸਆਈ ਤੀਰਥ ਨੇ ਕਿਹਾ ਕਿ 1 ਮਈ ਨੂੰ ਵਕਤ ਕਰੀਬ 8:15 :ਵਜੇ ਰਾਤ ਨੂੰ <ਸੂਚਨਾ ਮਿਲੀ ਕਿ ਪਿੰਡ ਕੰਗ ਸਾਬੂ ਚੌਂਕ ਵਿੱਚ 100 ਦੇ ਕਰੀਬ ਵਿਅਕਤੀਆਂ ਵੱਲੋਂ ਨੈਸ਼ਨਲ ਹਾਈਵੇ ਮੋਗਾ ਤੋਂ ਜਲੰਧਰ ਰੋਡ ਉੱਪਰ ਵਹੀਕਲ ਲਾ ਕੇ ਹਾਈਵੇ ਜਾਮ ਕੀਤਾ ਹੋਇਆ ਹੈ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਜਦੋਂ ਸਦਰ ਥਾਣਾ ਮੁਖੀ ਸਮੇਤ ਪੁਲਸ ਪਾਰਟੀ ਮੌਕੇ ਤੇ ਪੁੱਜੇ ਤਾਂ 100 ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਹਾਈਵੇ ਤੇ ਮੋਟਰਸਾਈਕਲ ਲਾ ਕੇ ਜਾਮ ਕਰਕੇ ਨਾਅਰੇਬਾਜ਼ੀ ਕਰ ਰਹੇ ਸਨ ਜਿਸ ਕਾਰਨ ਹਾਈਵੇ ਤੇ ਜਾਮ ਵਿੱਚ ਐਂਬੂਲੈਂਸ, ਕਾਰਾਂ ,ਬੱਸਾਂ ,ਤੇ ਹੋਰ ਆਮ ਲੋਕਾਂ ਦੇ ਵਹੀਕਲ ਫਸੇ ਹੋਏ ਸਨ ਉਕਤ ਧਰਨਾਕਾਰੀਆਂ ਨੇ ਕੋਰੋਨਾ ਕਾਲ ਵਿੱਚ ਇਕੱਠ ਕਰਕੇ ਮਾਣਯੋਗ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਅਤੇ ਇਨ੍ਹਾਂ ਦੇ ਧਰਨਾ ਦੇਣ ਕਾਰਨ ਕੋਰੋਨਾ ਮਹਾਂਮਾਰੀ ਰੋਹ ਜ਼ਿਆਦਾ ਫੈਲ ਸਕਦੀ ਹੈ ਜਿਸ ਕਾਰਨ ਇਨ੍ਹਾਂ ਨਾਮਲੂਮ ਧਰਨਾਕਾਰੀਆਂ ਦੇ ਖਿਲਾਫ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਦੇ ਦੋਸ਼ ਤਹਿਤ 188,269,270,283,149,ਆਈ ਪੀ ਸੀ. 51 ਡਿਜ਼ਾਸਟਰ ਮੈਨੇਜਮੈਂਟ ਐਕਟ 2005 ਅਤੇ 8-B ਨੈਸ਼ਨਲ ਹਾਈਵੇ ਐਕਟ 1956 ਦੇ ਤਹਿਤ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਧਰਨਾਕਾਰੀਆਂ ਦੀ ਪਹਿਚਾਣ ਕਰਨ ਉਪਰੰਤ ਮਾਮਲੇ ਵਿੱਚ ਨਾਮਜ਼ਦ ਕੀਤਾ ਜਾਵੇਗਾ