मेरा भारत NEWS

mera bharat news jalandhar

ਅਸ਼ਲੀਲ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ’ਤੇ ਪਾਉਣ ਦੀ ਧਮਕੀ ਦੇ ਕੇ ਖੋਹੇ 6.45 ਲੱਖ

ਤਰਨਤਾਰਨ ਦੇ ਗੁਰੂ ਤੇਗ ਬਹਾਦਰ ਨਗਰ ’ਚ ਇਨੋਵਾ ਗੱਡੀ ਖਰੀਦਣ ਲਈ ਆਏ ਲੁਧਿਆਣਾ ਵਾਸੀ ਇਕ ਵਿਅਕਤੀ ਕੋਲੋਂ ਔਰਤ ਨੇ ਕਥਿਤ ਤੌਰ ’ਤੇ ਆਪਣੇ ਦੋ ਪੁੱਤਰਾਂ ਨਾਲ ਮਿਲਕੇ ਸਾਢੇ ਛੇ ਲੱਖ ਦੇ ਕਰੀਬ ਨਕਦੀ ਖੋਹ ਲਈ। ਜਦੋਂ ਉਸ ਨੇ ਇਨੋਵਾ ਗੱਡੀ ਦੀ ਮੰਗ ਕੀਤੀ ਤਾਂ ਉਕਤ ਔਰਤ ਨੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ’ਤੇ ਪਾਉਣ ਦੀ ਧਮਕੀ ਵੀ ਦੇ ਦਿੱਤੀ। ਮਾਮਲਾ ਪੁਲਿਸ ਕੋਲ ਪੁੱਜਾ ਤਾਂ ਉਕਤ ਔਰਤ ਤੇ ਉਸ ਦੇ ਪੁੱਤਰਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ।
ਹਰਸ਼ਿੰਦਰ ਸਿੰਘ ਪੁੱਤਰ ਭੁਪਿੰਦਰਪਾਲ ਸਿੰਘ ਵਾਸੀ ਲੁਧਿਆਣਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਥ ‘ਚ ਕਥਿਤ ਤੌਰ ’ਤੇ ਦੋਸ਼ ਲਗਾਇਆ ਕਿ ਉਹ ਸ਼ਾਮ ਕਰੀਬ ਪੌਣੇ ਛੇ ਵਜੇ ਇਨੋਵਾ ਗੱਡੀ ਖਰੀਦਣ ਲਈ ਗੁਰੂ ਤੇਗ ਬਹਾਦਰ ਨਗਰ ਨਿਵਾਸੀ ਵੀਰਾ ਸ਼ਰਮਾ ਦੇ ਘਰ ਆਇਆ ਸੀ। ਜਿਥੇ ਉਸ ਨੇ ਤੇ ਉਸ ਦੇ ਲੜਕਿਆਂ ਲਲਿਤ ਕੁਮਾਰ ਤੇ ਮੁਨੀਸ਼ ਕੁਮਾਰ ਨੇ ਉਸ ਕੋਲੋਂ 6.45 ਲੱਖ ਦੀ ਨਕਦੀ ਖੋਹ ਲਈ। ਜਦੋਂ ਉਸ ਨੇ ਇਨੋਵਾ ਗੱਡੀ ਦੀ ਮੰਗ ਕੀਤੀ ਤਾਂ ਵੀਰਾ ਸ਼ਰਮਾ ਨੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ’ਤੇ ਪਾ ਦੇਣ ਦੀ ਧਮਕੀ ਦੇ ਦਿੱਤੀ। ਥਾਣਾ ਸਿਟੀ ਤਰਨਤਾਰਨ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਉਕਤ ਲੋਕਾਂ ਨੂੰ ਨਾਮਜਦ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।