ਸੀਨੀਅਰ ਪੱਤਰਕਾਰ ਡੀ.ਐਨ. ਮੋਦਗਿਲ ਨੇ ਲਗਵਾਇਆ ਕੋਰੋਨਾ ਵੈਕਸੀਨ ਦਾ ਟੀਕਾ
ਕੋਰੋਨਾ ਵੈਕਸੀਨ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਦੇ ਸੀਨੀਅਰ ਪੱਤਰਕਾਰ ਡੀ.ਐਨ. ਮੋਦਗਿਲ ਨੇ ਖੁਦ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਕੇ ਇਕ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਦਸਿਆ ਕਿ ਪੱਤਰਕਾਰ ਇਸ ਵੈਕਸੀਨ ਨੂੰ ਜ਼ਰੂਰ ਲਗਵਾਉਣ ਕਿਉਂਕਿ ਉਨ੍ਹਾਂ ਨੇ ਸਾਰਾ ਦਿਨ ਫੀਲਡ ਵਿਚ ਰਹਿਣਾ ਹੁੰਦਾ ਹੈ। ਇਹ ਵੈਕਸੀਨ ਉਨ੍ਹਾਂ ਨੂੰ ਸਰੀਰਿਕ ਤੌਰ ’ਤੇ ਬਿਮਾਰੀਆਂ ਦੇ ਨਾਲ ਲੜਨ ਲਈ ਮਜ਼ਬੂਤੀ ਪ੍ਰਦਾਨ ਕਰਦੀ ਹੈ।