मेरा भारत NEWS

ਪਟੇਲ ਨਗਰ ‘ਚ ਚੱਲੀ ਨਗਰ ਨਿਗਮ ਦੀ ਡਿੱਚ, ਨਾਜਾਇਜ਼ ਨਿਰਮਾਣ ਗਿਰਾਏ

ਜਲੰਧਰ/ਵਿਕਾਸ ਮੋਦਗਿਲ : ਕਾਫੀ ਦਿਨਾਂ ਤੋਂ ਵਿਵਾਦਾਂ ‘ਚ ਘਿਰੇ ਪਟੇਲ ਨਗਰ (ਮਕਸੂਦਾ ਚੌਂਕ ਦੇ ਨਜ਼ਦੀਕ) ਦੇ ਨਾਜਾਇਜ਼ ਨਿਰਮਾਣ ਤੇ ਨਗਰ ਨਿਗਮ ਵਲੋਂ ਅੱਜ ਕਾਰਵਾਈ ਕਰਦਿਆਂ ਨਾਜਾਇਜ਼ ਨਿਰਮਾਣ ਗਿਰਾ ਦਿੱਤੇ ਗਏ। ਏ.ਟੀ.ਪੀ. ਵਜ਼ੀਰ ਸਿੰਘ ਅਤੇ ਰਜਿੰਦਰ ਸ਼ਰਮਾ ਦੀ ਅਗਵਾਈ ‘ਚ ਨਗਰ ਨਿਗਮ ਦਾ ਅਮਲਾ ਅੱਜ ਪਟੇਲ ਨਗਰ ਪੁੱਜਿਆ। ਇਸ ਦੌਰਾਨ ਜਿੰਨ੍ਹਾਂ ਪਲਾਟਾਂ ਤੇ ਨਾਜਾਇਜ਼ ਰੂਪ ਨਾਲ ਚਾਰਦਿਵਾਰੀ ਕੀਤੀ ਗਈ ਸੀ ਉਹ ਗਿਰਾ ਦਿੱਤੀ ਗਈ। ਇਸ ਤੋਂ ਇਲਾਵਾ ਜਿੰਨ੍ਹਾ ਨਵੀਆਂ ਦੁਕਾਨਾ ਤੇ ਛਟਰ ਲਗਾਏ ਗਏ ਸਨ, ਉਹ ਵੀ ਤੋੜ ਦਿੱਤੀਆਂ ਗਈਆਂ। ਇਹ ਕਾਰਵਾਈ ਸ਼ੁੱਕਰਵਾਰ ਸਵੇਰੇ ਅਮਲ ‘ਚ ਲਿਆਈ ਗਈ। ਜ਼ਿਕਰਯੋਗ ਹੈ ਕਿ ਪਟੇਲ ਨਗਰ ‘ਚ ਇਹ ਨਾਜਾਇਜ਼ ਨਿਰਮਾਣ ਕਾਫੀ ਸਮੇਂ ਤੋਂ ਹੋ ਰਿਹਾ ਸੀ ਅਤੇ ਇਸਦੀ ਸ਼ਿਕਾਇਤ ਜਲੰਧਰ ਤੋਂ ਲੈ ਕੇ ਚੰਡੀਗੜ੍ਹ ਤੱਕ ਕੀਤੀ ਗਈ ਸੀ। ਇਸਦੇ ਬਾਵਜੂਦ ਮਿਲੀ ਭਗਤ ਦੇ ਚੱਕਰ ‘ਚ ਇਹ ਕਾਰਵਾਈ ਨਹੀਂ ਹੋ ਰਹੀ ਸੀ ਜੋ ਕਿ ਅੱਜ ਕਰ ਦਿੱਤੀ ਗਈ।