मेरा भारत NEWS

ਨਕੋਦਰ ਥਾਣਾ ਸਿਟੀ ਪੁਲੀਸ ਨੇ ਲੁੱਟ ਖੋਹ ਕਰਨ ਵਾਲੇ ਦੋ ਆਰੋਪੀਆਂ ਨੂੰ ਕੀਤਾ ਕਾਬੂ

ਨਕੋਦਰ ਤੋਂ ਝਲਮਣ ਸਿੰਘ ਦੀ ਵਿਸ਼ੇਸ਼ ਰਿਪੋਰਟ

ਨਕੋਦਰ ਥਾਣਾ ਸਿਟੀ ਐਸਐਚਓ ਜਤਿੰਦਰ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਉਨ੍ਹਾਂ ਨੂੰਂ ਮੁਖ਼ਬਰ ਵੱਲੋਂ ਇਤਲਾਹ ਮਿਲੀ ਕਿ ਇਕ ਜਗਤਾਰ ਨਾਮ ਦਾ ਵਿਅਕਤੀ ਜੋ ਪਿੰਡ ਬਿੱਲੀ ਵੜੈਚ ਦਾ ਰਹਿਣ ਵਾਲਾ ਹੈ ਇਹ ਰਾਹਗੀਰ ਔਰਤਾਂ ਦੇ ਕੰਨਾਂ ਵਿਚੋਂ ਵਾਲੀਆਂ ਝਪਟ ਮਾਰ ਕੇ ਖੋਹ ਲੈਂਦਾ ਹੈ ਅਤੇ ਫਰਾਰ ਹੋ ਜਾਂਦਾ ਸੀ ਜੋ ਕੀ ਅੱਜ ਪਲਟੀਨਾ ਮੋਟਰਸਾਈਕਲ ਤੇ ਪਿੰਡ ਮਾਲੜੀ ਦੇ ਵਿਚ ਘੁੰਮ ਰਿਹਾ ਹੈ ਅਤੇ ਨਕੋਦਰ ਸ਼ਹਿਰ ਦੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹੈ ਏਐੱਸਆਈ (A.S.i) ਬਲਵਿੰਦਰ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਆਪਣੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਇਸ ਨੂੰ ਕਾਬੂ ਕਰ ਲਿਆ ਪਰ ਇਸ ਦਾ ਇੱਕ ਸਾਥੀ ਫ਼ਰਾਰ ਹੋਣ ਵਿਚ ਸਫਲ ਹੋ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਗਤਾਰ ਦੇ ਕੋਲੋਂ ਦੋ ਵਾਲੀਆਂ ਵੀ ਬਰਾਮਦ ਕੀਤੀਆਂ ਹਨ ਐਸਐਚਓ ਜਤਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ(Asi)ਏਐਸਆਈ ਪਰਮਜੀਤ ਅਤੇ ਉਨ੍ਹਾਂ ਦੇ ਸਾਥੀ ਕਰਮਚਾਰੀਆਂ ਵਲੋਂ ਬੱਸ ਅੱਡਾ ਮਹਿਤਪੁਰ ਸਾਈਡ ਤੋਂ ਇਕ ਮੋਬਾਇਲ ਚੋਰ ਵੀ ਕਾਬੂ ਕੀਤਾ ਗਿਆ ਹੈ ਜਿਸ ਦਾ ਨਾਮ ਸੰਨੀ ਹੈ ਅਤੇ ਇਹ ਮੁਹੱਲਾ ਰਹਿਮਾਨਪੁਰਾ ਨਕੋਦਰ ਦਾ ਰਹਿਣ ਵਾਲਾ ਹੈ ਇਸ ਦੇ ਕੋਲੋਂ ਪੁਲਸ ਨੇ 6 ਵੱਖ ਵੱਖ ਮਾਰਕੇ ਦੇ ਮੋਬਾਇਲ ਫੋਨ ਬਰਾਮਦ ਕੀਤੇ ਹਨ ਇਨ੍ਹਾਂ ਦੋਨਾਂ ਦੋਸ਼ੀਆਂ ਤੇ 379 B 482 ipc ਦੇ ਤਹਿਤ ਮੁਕੱਦਮਾ ਦਰਜ ਕਰ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ