ਜਲੰਧਰ ਵੈਸਟ ਤੋਂ ਐੱਮ ਐੱਲ ਏ ਸੁਸ਼ੀਲ ਰਿੰਕੂ ਅਤੇ ਕੌਂਸਲਰ ਨੀਲਕੰਠ ਬੰਟੀ ਵਧਾਈ ਦੇਣ ਪਹੁੰਚੇ
ਅੱਜ ਮਲਵਿੰਦਰ ਸਿੰਘ ਲੱਕੀ ਇੰਚਾਰਜ ਪੁਲੀਟੀਕਲ ਇਨਫਰਮੇਸ਼ਨ ਸੈੱਲ ਲੋਕ ਸਭਾ ਹਲਕਾ ਜਲੰਧਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਮੁੱਖ ਮਕਸਦ ਕਾਂਗਰਸ ਪਾਰਟੀ ਵਿੱਚ ਨਵੀਂ ਰੂਹ ਫੂਕਣਾ ਹੈ ਮਲਵਿੰਦਰ ਸਿੰਘ ਲੱਕੀ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਬੇਟੇ ਅਤੇ ਖਾਸ ਤੌਰ ਤੇ ਓਐੱਸਡੀ ਸੰਦੀਪ ਸਿੰਘ ਸੰਨੀ ਬਰਾੜ ਦਾ ਸਚਾਈ ਤੇ ਵਿਸ਼ਵਾਸ ਕਰ ਕੇ ਦਿੱਤੇ ਅਹੁਦੇ ਲਈ ਧੰਨਵਾਦ ਕੀਤਾ ਲੱਕੀ ਨੇ ਕਿਹਾ ਕਿ ਪੁਰਾਣੇ ਵਰਕਰਾਂ ਦਾ ਪੂਰਾ ਸਨਮਾਨ ਹੋਵੇਗਾ ਤੇ ਉਨ੍ਹਾਂ ਦਾ ਬਣਦਾ ਹੱਕ ਉਨ੍ਹਾਂ ਨੂੰ ਮਿਲੇਗਾ ਹਰ ਸਿਆਸੀ ਲੀਡਰ ਦੀ ਸਹੀ ਸਹੀ ਰਿਪੋਰਟ ਮੁੱਖ ਮੰਤਰੀ ਪੰਜਾਬ ਅਤੇ ਰਣਇੰਦਰ ਸਿੰਘ ਜੀ ਨੂੰ ਭੇਜੀ ਜਾਏਗੀ ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਮੈਂ ਬਿਨਾਂ ਵਿਰੋਧ ਤੋਂ ਸਾਰੇ ਹੀ ਲੀਡਰਾਂ ਦੀ ਇਕ ਸੱਚਾ ਸਿਪਾਹੀ ਹੋਣ ਦੇ ਨਾਤੇ ਸਹੀ ਰਿਪੋਰਟ ਭੇਜਾਂਗਾ ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਰੇ ਨੁਮਾਇੰਦੇ ਹੀ ਉਨ੍ਹਾਂ ਦੇ ਪਰਿਵਾਰ ਵਾਂਗ ਹਨ ਲੱਕੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਜੰਗ ਜਾਰੀ ਰਹੇਗੀ ਤਾਂ ਜੋ ਸ਼ਹਿਰ ਦੇ ਲੋਕ ਵੱਧ ਤੋਂ ਵੱਧ ਕਾਂਗਰਸ ਪਾਰਟੀ ਨਾਲ ਜੁੜ ਸਕਣ ਲੱਕੀ ਨੇ ਕਿਹਾ ਕਿ ਦੋ ਹਜਾਰ ਬਾਈ ਦੀਆਂ ਚੋਣਾਂ ਕਾਂਗਰਸ ਪਾਰਟੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇਗੀ ਲੱਕੀ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਪੰਜਾਬ ਪ੍ਰਤੀ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਕਿਸਾਨਾਂ ਅਤੇ ਨੌਜਵਾਨਾਂ ਵਾਸਤੇ ਬਹੁਤ ਵੱਡੇ ਅਹਿਮ ਫੈਸਲੇ ਲਏ ਅਤੇ ਔਰਤਾਂ ਵਾਸਤੇ ਬਹੁਤ ਸਾਰੀਆਂ ਸਹੂਲਤਾਂ ਸ਼ੁਰੂ ਕੀਤੀਆਂ ਲੱਕੀ ਨੇ ਕਿਹਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਦੇ ਹਰਮਨ ਪਿਆਰੇ ਨੇਤਾ ਹਨ ਇਸ ਮੌਕੇ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਅਤੇ ਕਾਂਗਰਸੀ ਲੀਡਰ ਹੈਪੀ ਸੰਧੂ ਵਿਨੋਦ ਥਾਪਰ ਚੇਅਰਮੈਨ ਲੇਬਰਸੈੱਲ ਡਾਇਰੈਕਟਰ ਰਾਜ ਕੁਮਾਰ ਰਾਜੂ ਜਨਰਲ ਸਕੱਤਰ ਰਣਵੀਰ ਠਾਕੁਰ ਜਨਰਲ ਸੈਕਟਰੀ ਨਰਿੰਦਰ ਪਹਿਲਵਾਨ ਸੁਖਰਾਜ ਸਿੰਘ ਲਵਲੀ ਗੁਰਨੂਰ ਸਿੰਘ ਮਨਪ੍ਰੀਤ ਸਿੰਘ ਅਰੋੜਾ ਰਘਬੀਰ ਸਿੰਘ ਕਾਲਾ ਪਰਮਜੀਤ ਸਿੰਘ ਸੋਨੂੰ ਜਸਵਿੰਦਰ ਸਿੰਘ ਅਰਵਿੰਦਰਪਾਲ ਸਿੰਘ ਰੋਹਿਤ ਪ੍ਰਿੰਸ ਸਪਰਾ ਭੁਪਿੰਦਰ ਸਿੰਘ ਪ੍ਰਿੰਸ ਹਾਜ਼ਰ ਸਨ