ਨਰੇਗਾ ਐਕਟ ਦੀ ਪਾਲਣਾ ਨਾ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ: ਰਣਜੀਤ ਸਿੰਘ ਰਾਣਾ।
ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਜੀ ਨੇ ਪਿੰਡ ਮਾਂਗੇਵਾਲ ਦੀ ਨਰੇਗਾ ਪ੍ਰਧਾਨ ਰੀਨਾ ਰਾਣੀ ਦੀ ਅਗਵਾਈ ਹੇਠ ਨਰੇਗਾ ਕਾਮਿਆਂ ਦੀਆਂ ਮੁਸ਼ਕਲਾਂ ਸੁਣੀਆਂ। ਨਰੇਗਾ ਪ੍ਰਧਾਨ ਰੀਨਾ ਰਾਣੀ ਨੇ ਦੱਸਿਆ ਕਿ ਨਰੇਗਾ ਮਜ਼ਦੂਰਾਂ ਨੂੰ ਪੂਰਾ ਕੰਮ ਨਹੀਂ ਦੇ ਰਹੇ ਨਰੇਗਾ ਅਧਿਕਾਰੀ। ਜਿਸ ਕਾਰਨ ਮਜ਼ਦੂਰ ਵਰਗ ਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਰੀਨਾ ਰਾਣੀ ਨੇ ਦੱਸਿਆ ਕਿ ਜੇਕਰ ਨਰੇਗਾ ਕਾਮੇ ਅਰਜ਼ੀਆਂ ਭਰ ਕੇ ਕੰਮ ਲਈ ਗ੍ਰਾਮ ਪੰਚਾਇਤ ਦੇ ਮੁਖੀ ਸਰਪੰਚ ਅਤੇ ਬੀ.ਡੀ.ਓ. ਕੋਲ ਜਾਂਦੇ ਹਨ ਤਾਂ ਕੰਮ ਮੰਗਣ ਦੀ ਅਰਜ਼ੀ ਤੇ ਦਸਤਖ਼ਤ ਨਹੀਂ ਕੀਤੇ ਜਾਂਦੇ। ਉਸਤੋਂ ਬਾਅਦ ਜੇਕਰ ਨਰੇਗਾ ਕੰਮ ਨਰੇਗਾ ਅਧਿਕਾਰੀਆਂ ਕੋਲ ਜਾਂਦੇ ਹਨ ਤਾਂ ਉਥੇ ਵੀ ਜਵਾਬ ਦੇ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਰੇਗਾ ਦੇ ਨਾਲ ਸਬੰਧਿਤ ਗਰਾਮ ਪੰਚਾਇਤ ਤੇ ਨਰੇਗਾ ਅਧਿਕਾਰੀ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ । ਨਰੇਗਾ ਕਾਮਿਆਂ ਨੂੰ ਇੱਕ ਸਾਲ ਵਿੱਚ 100 ਦਿਨ ਕੰਮ ਦੇਣਾ ਹੁੰਦਾ ਹੈ ਉਹ ਨਹੀਂ ਦਿੱਤਾ ਜਾ ਰਿਹਾ ਹੈ। ਉਹਨਾਂ ਦਸਿਆ ਕਿ ਜਿਸ ਤਰ੍ਹਾਂ ਪੰਜਾਬ ਵਿਚ 17 ਲੱਖ 441 ਨਰੇਗਾ ਜਾਬ ਕਾਰਡ ਹਨ ਪਰ ਸੋਚਣ ਵਾਲੀ ਗੱਲ ਹੈ ਕਿ 100 ਦਿਨ ਪੰਜਾਬ ਚ ਕਿਨੇ ਨਰੇਗਾ ਮਜ਼ਦੂਰਾਂ ਨੂੰ ਕੰਮ ਮਿਲਿਆ ਹੈ। ਉਹਨਾਂ ਕਿਹਾ ਕਿ ਕੁੱਲ 7689 ਪਰਿਵਾਰਾਂ ਨੂੰ ਹੀ ਕੰਮ ਮਿਲਿਆ ਹੈ ਬਾਕੀ 7,53,467 ਪਰਿਵਾਰਾਂ ਨੂੰ ਸਿਰਫ 20 ਤੋਂ 25 ਅਤੇ 30 ਤੋਂ 41 ਦਿਨ ਹੀ ਕੰਮ ਮਿਲਿਆ ਹੈ। ਅਜਿਹਾ ਕਰਕੇ ਸ਼ਰੇਆਮ ਨਰੇਗਾ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਰਣਜੀਤ ਸਿੰਘ ਰਾਣਾ ਜੀ ਨੇ ਕਿਹਾ ਕਿ ਨਰੇਗਾ ਐਕਟ ਦੀ ਪਾਲਣਾ ਨਾ ਕਰਨ ਵਾਲੇ ਅਧਿਕਾਰੀਆਂ ਦੀ ਇਨਕੁਆਰੀ ਲਗਾਈ ਜਾਵੇਗੀ ਅਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਵਾਈ ਜਾਵੇਗੀ।