मेरा भारत NEWS

ਸੁਪਰੀਮ ਕੋਰਟ ਦੇ ਫੈਸਲੇ ਦੀ ਉਲੰਘਣਾ ਕਰ ਰਹੇ ਹਨ ਜਲੰਧਰ ਦੇ ਨਿੱਜੀ ਸਕੂਲ: ਆਲ ਪੇਰੈਂਟਸ ਐਸੋਸੀਏਸ਼ਨ

ਸੁਪਰੀਮ ਕੋਰਟ ਦੇ ਫੈਸਲੇ ਦੀ ਉਲੰਘਣਾ ਕਰ ਰਹੇ ਹਨ ਜਲੰਧਰ ਦੇ ਨਿੱਜੀ ਸਕੂਲ: ਆਲ ਪੇਰੈਂਟਸ ਐਸੋਸੀਏਸ਼ਨ

ਸਾਲਾਨਾ ਚਾਰਜ ਵਸੂਲੀ ਦੇ ਖਿਲਾਫ ਸਿੱਖਿਆ ਮੰਤਰੀ ਦਾ ਘਿਰਾਓ ਕਰਨਗੇ ਮਾਪੇ

ਜਲੰਧਰ/ਵਿਕਾਸ ਮੋਦਗਿਲ: ਅੱਜ ਆਲ ਪੇਰੈਂਟਸ ਐਸੋਸੀਏਸ਼ਨ ਜਲੰਧਰ ਦੇ ਮੈਂਬਰਾਂ ਵੱਲੋਂ ਇਕ ਵਿਸ਼ੇਸ ਕਾਨਫਰੰਸ ਕਰਵਾਈ ਗਈ। ਜਿਸ ਵਿਚ ਜਲੰਧਰ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ (ਨਿੱਜੀ) ਵਲੋਂ ਸਕੂਲਾਂ ਵਿਚ ਪੜਦੇ ਬੱਚਿਆਂ ਦੀ ਨੁਮਾਇੰਦਿਗੀ ਕਰਦੇ ਹੋਏ ਕਿਹਾ ਗਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਨਿੱਜੀ ਫਾਇਦਿਆਂ ਲਈ ਅਨਏਡਡ ਸਕੂਲਾਂ ਧੱਜੀਆਂ ਉਡਾ ਰਹੇ ਹਨ ਅਤੇ ਆਪਣੀ ਮਰਜ਼ੀ ਨਾਲ ਨਿਰਦੇਸ਼ਾਂ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ, ਜਿ ਕਾਰਨ ਮਾਪਿਆਂ ਅਤੇ ਸਮਾਜ ਵਿਚ ਅਰਾਜਕਤਾ ਦਾ ਮਾਹੋਲ ਬਣਾ ਦਿੱਤਾ। ਅਨਏਡਡ ਸਕੂਲ ਹਮੇਸ਼ਾਂ ਹਿੱਕ ਠੋਕ ਕੇ ਦਾਅਵਾ ਕਰਦੇ ਹਨ ਕਿ ਅਸੀਂ ਵਧੀਆ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਨ ਵਿਚ ਵੱਡਾ ਯੋਗਦਾਨ ਪਾਉਂਦੇ ਹਾਂ, ਪਰ ਮਾਪਿਆਂ ਦਾ ਵੱਡਾ ਸਵਾਲ ਇਹ ਹੈ ਕਿ ਅਗਰ ਸਕਲੂ ਹੀ ਸਰਕਾਰ ਅਤੇ ਮਾਨਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ ਅਤੇ ਆਪਣੀ ਮਨਮਰਜ਼ੀ ਨਾਲ ਹਮੇਸ਼ਾਂ ਹੀ ਮਾਪਿਆਂ ਨੂੰ ਸ਼ਰੇਆਮ ਲੁੱਟਣ ਦੀ ਕੋਸ਼ਿਸ ਕਰ ਰਹੇ ਹਨ। ਇਹ ਸਾਡੇ ਬੱਚਿਆਂ ਨੂੰ ਮੌਲਿਕ ਤੇ ਮਿਆਰੀ ਸਿੱਖਿਆ ਕੀ ਦੇਣਗੇ ਜੋ ਆਪ ਹੀ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਅਵਹੇਲਣਾ ਕਰ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਪਿਛਲੇ ਦਿਨੀਂ ਮਾਨਯੋਗ ਸੁਪਰੀਮ ਕੋਰਟ ਆਫ ਇੰਡਿਆ ਦਾ ਅੰਤ੍ਰਿਮ ਫੈਸਲਾ ਆਇਆ ਸੀ ਜੋ ਕਿ ਅਜੇ ਆਖਰੀ ਫੈਸਲਾ ਨਹੀਂ ਹੈ। ਇਸ ਫੈਸਲੇ ਨੂੰ ਲੈ ਕੇ ਕੁਝ ਇਕ ਨਿੱਜੀ ਸਕੂਲ ਐਸੋਸੀਏਸ਼ਨ ਗਲਤ ਤਰੀਕੇ ਦੇ ਨਾਲ ਆਮ ਜਨਤਾ ਨੂੰ ਗੰਮਰਾਹ ਕਰਕੇ ਨਿਰਦੇਸ਼ਾਂ ਦੇ ਰੂਪ ਵਿਚ ਪੇਸ਼ ਕਰ ਰਹੇ ਹਨ ਅਤੇ ਮਾਪਿਆਂ ਵਿਚ ਇਕ ਡਰ ਦਾ ਮਾਹੌਲ ਬਣਾ ਰਹੇ ਤਾਂ ਜੋ ਉਨ੍ਹਾਂ ਨੂੁੰ ਵੱਧ ਤੋਂ ਵੱਧ ਰਕਮ ਵਸੂਲ ਹੋ ਜਾਵੇਸ਼