ਨਕੋਦਰ ਤੋਂ ਝਲਮਣ ਸਿੰਘ ਦੇ ਵਿਸ਼ੇਸ਼ ਰਿਪੋਰਟ :-
ਨਕੋਦਰ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਕੁਮਾਰ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਰਾਤ ਦੇ ਸਮੇਂ ਇੱਕ ਗੁਪਤ ਸੂਚਨਾਂ ਪ੍ਰਾਪਤ ਹੋਈ ਕਿ ਪਨਸਪ ਦੇ ਸਰਕਾਰੀ ਗੌਦਾਮ ਵਿੱਚੋਂ ਪੰਜਾਬ ਸਰਕਾਰ ਦੇ ਮਾਰਕੇ ਵਾਲੇ ਕਣਕ ਦੇ ਬੋਰੇ ਪਨਸਪ ਦੇ ਕਰਮਚਾਰੀਆਂ ਦੀ ਮਿਲੀਭਗਤ ਅਤੇ ਗੌਦਾਮ ਦੇ ਚੌਕੀਦਾਰਾਂ ਦੇ ਸਹਿਯੋਗ ਨਾਲ ਰੱਲਕੇ ਸਰਕਾਰੀ ਕਣਕ ਇੱਕ ਕੈਂਟਰ ਗੱਡੀ ਉਪਰ ਲੋਡ ਕੀਤੀ ਗਈ ਹੈ ਅਤੇ ਦੋ ਨੰਬਰ ਦੇ ਵਿੱਚ ਵੇਚਣ ਲਈ ਨਕੋਦਰ ਬਾਜ਼ਾਰ ਵੱਲ ਗੱਡੀ ਆ ਰਹੀ ਹੈ ਇਸ ਗੁਪਤ ਸੂਚਨਾਂ ਦੇ ਆਧਾਰ ਤੇ ਪੁਲਿਸ ਪਾਰਟੀ ਨੇ ਨਾਕਾ ਲਗਾਕੇ ਤਿੰਨ ਵਿਅਕਤੀਆਂ ਨੂੰ ਕੈਂਟਰ ਗੱਡੀ ਸਮੇਤ ਸਰਕਾਰੀ ਕਣਕ ਦੇ 50 ਕਿਲੋਗ੍ਰਾਮ ਦੀ
ਭਰਤੀ ਵਾਲੇ 270 ਬੋਰੈ ਸਰਕਾਰੀ ਬਾਰਦਾਨੇ ਵਿੱਚ ਪੈਕਿੰਗ ਸਮੇਤ ਕਾਬੂ ਕਰਨ ਚ ਸਫਲਤਾ ਪ੍ਰਾਪਤ ਕੀਤੀ
ਐਸਐਚਓ ਜਤਿੰਦਰ ਕੁਮਾਰ ਨੇ ਇਹ ਵੀ ਦੱਸਿਆ ਕਿ ਕਾਬੂ ਕੀਤੇ ਗਏ ਤਿੰਨੇ ਅਰੋਪੀਆਂ ਦੇ ਖਿਲਾਫ਼ ਅ/ ਧ 409, 420, 379 ਅਤੇ 120 B IPC ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ ਅਤੇ ਜਾਂਚ ਪੜਤਾਲ ਵਿੱਚ ਜੇਕਰ ਹੋਰ ਸਰਕਾਰੀ ਕਰਮਚਾਰੀ ਇਸ ਮਾਮਲੇ ਵਿੱਚ ਅਰੋਪੀ ਪਾਇਆ ਗਿਆ ਤਾਂ ਉਸਦੇ ਖਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਪਹਿਲ ਦੇ ਆਧਾਰ ਕੀਤੀ ਜਾਵੇਗੀ