मेरा भारत NEWS

ਮਹਿਤਪੁਰ ਪੁਲਿਸ ਨੇ ਚੋਰੀ ਦੇ 3 (A.C) ਸਮੇਤ ਇਕ ਨੂੰ ਕੀਤਾ ਕਾਬੂ

ਝਲਮਣ ਸਿੰਘ ਦੀ ਵਿਸ਼ੇਸ਼ ਰਿਪੋਰਟ :-

ਥਾਣਾ ਮਹਿਤਪੁਰ ਦੇ ਐਸਐਚਓ ਲਖਵੀਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਚੋਰੀ ਦੇ 3 (A.C) ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਐਸਆਈ ਸੁਰਜੀਤ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਦੌਰਾਨੇ ਗਸ਼ਤ ਮਹੇੜੂ ਪੁਲੀ ਤੇ ਮੌਜੂਦ ਸੀ ਜਿੱਥੇ ਉਨ੍ਹਾਂ ਨੂੰ ਮੁਖ਼ਬਰ ਵੱਲੋਂ ਇਤਲਾਹ ਮਿਲੀ ਕਿ ਸੰਜੀਵ ਅਰੋੜਾ ਉਰਫ਼ ਚੇਤਨ ਪੁੱਤਰ ਸੁਭਾਸ਼ ਚੰਦਰ ਵਾਸੀ ਮੁਹੱਲਾ ਭਲਿਆਂ ਨਕੋਦਰ ਚੋਰੀ ਦੇ 3 (A.C) ਖ਼ਰੀਦ ਕੇ ਲਿਆ ਰਿਹਾ ਹੈ ਪੁਲਿਸ ਪਾਰਟੀ ਨੇ ਉਕਤ ਵਿਅਕਤੀ ਨੂੰ ਨਾਕੇ ਦੌਰਾਨ ਉਸ ਦੀ ਕਾਰ ਸਮੇਤ ਕਾਬੂ ਕਰ ਲਿਆ ਥਾਣਾ ਮੁਖੀ ਲਖਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੰਜੀਵ ਅਰੋੜਾ ਨੇ ਮੰਨਿਆ ਕਿ ਇਹ ਤਿੰਨ ਚੋਰੀ ਦੇ ਏਸੀ ਹਰਵਿੰਦਰ ਉਰਫ ਬੁੱਧੂ ਪੁੱਤਰ ਪਰਮਜੀਤ ਵਾਸੀ ਆਲੋਵਾਲ ਅਤੇ ਸੰਨੀ ਆਲੋਵਾਲ ਤੋਂ ਖਰੀਦੇ ਸਨ ਪੁਲਿਸ ਨੇ ਸੰਜੀਵ ਅਤੇ ਉਨ੍ਹਾਂ ਦੋ ਵਿਅਕਤੀਆਂ ਤੇ ਪਰਚਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ