ਨਕੋਦਰ 2 ਮਈ (ਝਲਮਨ ਸਿੰਘ )- ਥਾਣਾ ਸਿਟੀ ਪੁਲਿਸ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਕੂਟਰੀ ਚੋਰੀ ਕਰਨ ਦੇ ਦੋਸ਼ ਹੇਠ ਸਕੂਟਰੀ ਮਾਲਿਕ ਦੀ ਸ਼ਿਕਾਇਤ ਤੇ ਦੋ ਦੋਸ਼ੀਆਂ ਖਿਲਾਫ ਮੁਕਦਮਾ ਦਰਜ ਕਿਤਾ ਹੈ ਅਤੇ ਥਾਣਾ ਸਿਟੀ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਸੁਨੀਤਾ ਵਰਮਾ ਪਤਨੀ ਕੇਵਲ ਕ੍ਰਿਸ਼ਨ ਵਰਮਾ ਵਾਸੀ ਮੁੱਹਲਾ ਗੁਰੂ ਨਾਨਕਪੁਰਾ ਨਕੋਦਰ ਥਾਣਾ ਸਿਟੀ ਨਕੋਦਰ ਬਿਆਨ ਦਰਜ ਕਰਵਾਇਆ ਕਿ ਮੈਂ ਸਲਾਈ ਦਾ ਕੰਮ ਕਰਦੀ ਹਾ ਮੇਰੇ ਪਾਸ ਐਕਟਿਵਾ ਸਕੂਟਰੀ ਨੰਬਰ
PB-08-EE-371 ਸੀ ਅਤੇ ਮੈਰੇ ਘਰ ਵਿੱਚ ਪਹਿਲਾ ਪੁਸ਼ਕਰ ਗੁਪਤਾ ਪੁੱਤਰ ਰਵੀ ਕੁਮਾਰ ਗੁਪਤਾ ਕਿਰਾਏ ਤੇ ਰਹਿੰਦੇ ਸੀ ਅਤੇ ਇਸਦੇ ਨਾਲ ਮਾ , ਅਤੇ ਬਾਪ ਵੀ ਰਹਿੰਦਾ ਸੀ ਜੋ ਮੇਰੇ ਨਾਲ ਤੂੰ-ਤੂੰ ਮੈਂ-ਮੈਂ ਕਰਦੇ ਰਹਿੰਦੇ ਸੀ,ਜਿਸ ਕਰਕੇ ਮੈ ਇਹਨਾ ਪਾਸੋਂ ਮਕਾਨ ਖਾਲੀ ਕਰਾ ਲਿਆ ਸੀ ਮਕਾਨਖਾਲੀ ਕਰਾਉਣ ਦੇ ਇੱਕ ਮਹੀਨੇ ਬਆਦ ਹੀ ਮਿਤੀ 21 ਜੂਨ 2020 ਮੇਰੀ ਉਕਤ ਸਕੂਟਰੀ ਚੋਰੀ ਹੋ ਗਈ ਸੀ, ਜਿਸਦੀ ਮੈ ਭਾਲ ਕਰਦੀ ਰਹੀ ਹਾਂ ਜੋ ਮੈਨੂੰ ਹੁਣ ਪੂਰਾ ਪਤਾ ਲੱਗਾ ਹੈ ਕਿ ਮੇਰੀ ਉਕਤ ਸਕੂਟਰੀ ਪੁਸ਼ਕਰ ਗੁਪਤਾ ਵਾਸੀ ਮੁੱਹਲਾ ਗੌਂਸ ਨਕੋਦਰ ਜੋ ਮੇਰਾ ਕਿਰਾਏਦਾਰ ਰਿਹਾ ਹੈ ਨੇ ਅਤੇ ਰਿੰਕੂ ਵਾਸੀ ਮੁੱਹਲਾ ਰੌਂਤਾ ਨੇ ਮਿਲਕੇ ਚੋਰੀ ਕੀਤੀ ਹੈ ਤੇ ਉਸ ਦੇ ਪਾਰਟ ਅਤੇ ਇੱਜਣ ਖੋਲਕੇ ਉਹਨਾ ਨੇ ਕਿਸੇ ਹੋਰ ਸਕੂਟਰੀ ਜਾਂ ਆਪਣੀ ਸਕੂਟਰੀ ਵਿੱਚ ਫਿੱਟ ਕਰ ਲਏ ਹਨ। ਥਾਣਾ ਮੁਖੀ ਨੇ ਦੱਸਿਆ ਕਿ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।