मेरा भारत NEWS

ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਖ਼ਤਰਨਾਕ, ਜਾਣੋ ਇਸ ਤੋਂ ਬਚਣ ਦੇ ਉਪਾਅ

ਜਲੰਧਰ/ਬਿਊਰੋ : ਭਾਰਤ ’ਚ ਕੋਰੋਨਾ ਦੀ ਤੀਸਰੀ ਲਹਿਰ ਦੀ ਆਹਟ ਨੇ ਲੋਕਾਂ ਦੀ ਨੀਂਦਾਂ ਉੱਡਾ ਕੇ ਰੱਖ ਦਿੱਤੀਆਂ ਹਨ। ਇਸ ਦੇ ਪਿੱਛੇ ਡਰਾਉਣ ਵਾਲੀ ਵਜ੍ਹਾ ਵੀ ਇਹ ਦੱਸੀ ਜਾ ਰਹੀ ਹੈ ਕਿ ਤੀਜੀ ਲਹਿਰ ’ਚ ਬੱਚੇ ਵੀ ਕੋਰੋਨਾ ਦੇ ਨਵੇਂ ਵੈਰੀਅੰਟ ਦਾ ਸ਼ਿਕਾਰ ਹੋ ਸਕਦੇ ਹਨ। ਸਰਕਾਰ ਨੇ ਅਜੇ ਬੱਚਿਆਂ ਲਈ ਕਿਸੇ ਵੀ ਤਰ੍ਹਾਂ ਦੇ ਵੈਕਸੀਨੇਸ਼ਨ ਦੀ ਵਿਵਸਥਾ ਨਹੀਂ ਕੀਤੀ ਹੈ। ਅਜਿਹੇ ’ਚ ਮਾਪੇ ਬੱਚਿਆਂ ਨੂੰ ਸਰੀਰਕ ਤੇ ਮਾਨਸਿਕ ਰੂਪ ਨਾਲ ਫਿੱਟ ਰੱਖ ਸਕਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਤੀਜੀ ਲਹਿਰ ਤੋਂ ਬੱਚਿਆਂ ਨੂੰ ਬਚਾਉਣ ਲਈ ਉਨ੍ਹਾਂ ਦੇ ਇਮਿਊਨ ਸਿਸਟਮ ਨੂੰ ਕਿਵੇਂ ਰੱਖੀਏ ਸਹੀ।
ਪੋਸ਼ਣ ਸਬੰਧੀ ਕਮੀਆਂ ਨੇ ਬੱਚਿਆਂ ’ਚ ਵੱਖ-ਵੱਖ ਤਰ੍ਹਾਂ ਦੇ ਵਾਇਰਸ ਤੇ ਬੈਕਟੀਰੀਆ ਲਈ ਅਤੀ ਸੰਵੇਦਨਸ਼ੀਲ ਬਣਾ ਦਿੱਤਾ ਹੈ ਤੇ ਕੋਰੋਨਾ ਹੋਰ ਵੀ ਘਾਤਕ ਹੈ, ਇਸ ਲਈ ਮਾਪਿਆਂ ਨੂੰ ਇਹ ਪੱਕਾ ਕਰਨਾ ਹੋਵੇਗਾ ਕਿ ਉਨ੍ਹਾਂ ਦੇ ਬੱਚੇ ਸਾਰੇ ਜ਼ਰੂਰੀ ਪੋਸ਼ਕ ਤੱਤ ਪ੍ਰਾਪਤ ਕਰ ਰਹੇ ਹਨ ਜਾ ਨਹੀਂ। ਬੱਚਿਆਂ ਨੂੰ ਅੰਡੇ, ਮਛਲੀ, ਦਾਲ, ਬੀਂਸ, ਮਲਟੀਗ੍ਰੇਨ ਜਿਹੇ ਬਾਦਾਮ ਅਖਰੋਟ, ਬੀਜ ਜਿਹੇ ਅਲਸੀ, ਪੰਪਕਿਨ ਸੀਡ, ਸੂਰਜਮੁਖੀ ਦੇ ਸੀਡਸ ਆਦਿ ਦੇਵੋ।
ਵਿਟਾਮਿਨ ਸੀ ਰਿਚ ਫੂਡ ਦੇ ਸੇਵਨ ਨਾਲ ਇਮਿਊਨਿਟੀ ਵਧਦੀ ਹੈ। ਵਿਟਾਮਿਨ ਸੀ ਵਾਲੇ ਖੱਟੇ ਫਲ ਜਿਵੇਂ ਸੰਤਰਾ, ਮੌਸੰਮੀ, ਆਵੰਲਾ, ਅੰਬ, ਅਨਾਨਸ, ਕੀਵੀ ਆਦਿ ਤੇ ਟਾਮਟਰ, ਆਲੂ, ਸਟ੍ਰਾਬੇਰੀ, ਹਰੀ ਤੇ ਲਾਲ ਪੀਲੀ ਸ਼ਿਮਲਾ ਮਿਰਚ, ਬ੍ਰੋਕਲੀ ਆਦਿ ਜ਼ਰੂਰ ਦੇਵੋ।