ਨਕੋਦਰ :- ( ਝਲਮਣ ਸਿੰਘ ) ਥਾਣਾ ਸਦਰ ਪੁਲਿਸ ਨਕੋਦਰ ਦੇ ਐਸਐਚਓ ਵਿਨੋਦ ਕੁਮਾਰ ਨੇ ਜਾਣਕਾਰੀ ਦੇਂਦਿਆ ਪੱਤਰਕਾਰਾ ਨੂੰ ਦੱਸਿਆ ਕਿ ਸਦਰ ਪੁਲਿਸ ਪਾਰਟੀ ਭੈੜੇ ਪੁਰਸ਼ਾਂ ਦੀ ਭਾਲ ‘ ਚ ਰੂਟੀਨ ਗਸ਼ਤ ਤੇ ਬਲੈਰੋ ਸਰਕਾਰੀ ਗੱਡੀ ਨੰ: PB-65-E-1956 ਤੇ ਪਿੰਡ ਸ਼ੰਕਰ ਤੋਂ ਚੱਕ ਕਲਾਂ, ਚੱਕ ਖੁਰਦ ਅਤੇ ਚੱਕ ਵੈਂਡਲ ਨੂੰ ਜਾ ਰਹੀ ਸੀ, ਜੱਦੋ ਪੁਲਿਸ ਪਾਰਟੀ ਚੱਕ ਕਲਾਂ ਨਹਿਰ ਦੀ ਪੁਲੀ ਦੇ ਨਜਦੀਕ ਪਹੁੰਚੀ ਤਾਂ ਗੱਡੀ ਦੀ ਲਾਈਟ ਪੈਣ ਤੇ ਪੁਲਿਸ ਪਾਰਟੀ ਨੂੰ ਇੱਕ ਅੋੌਰਤ ਖੜ੍ਹੀ ਵਿਖਾਈ ਦਿੱਤੀ ਅਤੇ ਉਹ ਅੋਰਤ ਪੁਲਿਸ ਦੀ ਗੱਡੀ ਆਉਂਦੀ ਵੇਖਦਿਆਂ ਸਾਰ ਯਕਦਮ ਘਬਰਾ ਗਈ। ਅਤੇ ਉਸਨੇ ਅਪਣੇ ਹੱਥ ‘ ਚ ਫੜੇ ਪਲਾਸਟਿਕ ਦੇ ਦੋ ਲਿਫ਼ਾਫੇ ਹੇਠਾਂ ਜ਼ਮੀਨ ਤੇ ਸੁੱਟ ਦਿੱਤੇ ਅਤੇ ਆਪ ਪਿੰਡ ਟਾਹਲੀ ਵੱਲ ਨੂੰ ਜਾਨ ਲੱਗੀ SI ਨੇ LCT ਹਰਪ੍ਰੀਤ ਕੌਰ ਦੀ ਮੱਦਦ ਨਾਲ ਉਸ ਅੋੌਰਤ ਨੂੰ ਕਾਬੂ ਕਰਕੇ ਉਸ ਵੱਲੋਂ ਜ਼ਮੀਨ ਤੇ ਸੁੱਟੇ ਗਏ ਲਿਫ਼ਾਫਿਆ ਬਾਰੇ ਪੁੱਛਗਿਛ ਕੀਤੀ ਤਾਂ ਉਸ ਅੋੌਰਤ ਨੇ ਕਿਹਾ ਕਿ ਉਸ ਵੱਲੋਂ ਸੁੱਟੇ ਗਏ ਲਿਫ਼ਾਫਿਆਂ ‘ ਚ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਹਨ। ਪੁਲਿਸ ਪਾਰਟੀ ਨੇ ਜੱਦੋ ਲਿਫ਼ਾਫਿਆਂ ਨੂੰ ਚੈਕ ਕੀਤਾ ਤਾਂ ਇੱਕ ਲਿਫ਼ਾਫੇ ਵਿੱਚੋ 04 ਗ੍ਰਾਮ ਹੈਰੋਇਨ ਅਤੇ ਦੂਜੇ ਲਿਫ਼ਾਫੇ ‘ ਚੋਂ 10/10 ਨਸ਼ੀਲੀਆਂ ਗੋਲੀਆਂ ਦੇ 05 ਪੱਤੇ TRAMADOL HYDROCHLORADE TABLETS 100 mg. Celeidal-100 SR. ( ਕੁੱਲ 50 ਗੋਲੀਆਂ ) ਬਰਾਮਦ ਹੋਈਆਂ। ਥਾਣਾ ਸਦਰ ਦੇ ਅੇੈਸ.ਅੇੈਚ.ਓ. ਵਿਨੋਦ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਕਾਬੂ ਕੀਤੀ ਅੋੌਰਤ ਦੀ ਪਹਿਚਾਣ ਰਾਣੋ ਪਤਨੀ ਲੇਟ ਮਲਕੀਤ ਰਾਮ ਵਾਸੀ ਗੰਨਾ ਪਿੰਡ ਹਾਲ ਵਾਸੀ ਪਿੰਡ ਸ਼ੰਕਰ ਪਤੀ ਤੱਖਰ ਥਾਣਾ ਸਦਰ ਨਕੋਦਰ ਵੱਜੋ ਹੋਈ ਹੈ, ਕਾਬੂ ਕੀਤੀ ਅੋੌਰਤ ਦੇ ਖਿਲਾਫ਼ 21(A), 22( B)-61-85 NDPS. Act.ਤਹਿਤ ਮੁਕੱਦਮਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।