मेरा भारत NEWS

ਨਗਰ ਨਿਗਮ ਦਾ ਚੱਲਿਆ ਪੀਲਾ ਪੰਜਾ ,ਜਾਣੋ ਕਿ ਹੈ ਪੂਰੀ ਖ਼ਬਰ

  • ਕਬੀਰ ਵਿਹਾਰ ਅਤੇ ਨਿਊ ਰਤਨ ਨਗਰ ਵਿਖੇ ਨਜਾਇਜ਼ ਕਾਲੋਨੀ ’ਤੇ ਕਾਰਵਾਈ

ਜਲੰਧਰ(MBN) : ਅੱਜ ਸਵੇਰੇ ਨਗਰ ਨਿਗਮ ਦੀ ਟੀਮ ਵੱਲੋਂ ਨਜਾਇਜ਼ ਕਾਲੋਨੀਆਂ ’ਤੇ ਪੀਲਾ ਪੰਜਾ ਚਲਾ ਕੇ ਕਾਰਵਾਈ ਕੀਤੀ ਗਈ। ਅਸਿਸਟੈਂਟ ਟਾਊਨ ਪਲੈਨਰ ਸ. ਵਜੀਰ ਰਾਜ ਸਿੰਘ ਨੇ ਦੱਸਿਆ ਕਿ ਕਬੀਰ ਵਿਹਾਰ ਵਿਖੇ ਬਣ ਰਹੀ ਇਕ ਨਜਾਇਜ਼ ਕਾਲੋਨੀ ਨੂੰ ਸਾਡੇ ਵੱਲੋਂ ਕਈ ਵਾਰ ਬੰਦ ਕਰਨ ਦੇ ਨੋਟਿਸ ਭੇਜੇ ਗਏ ਸੀ। ਪਰ ਇਸਦੇ ਮਾਲਕ ਵੱਲੋਂ ਕਾਨੂੰਨ ਦੀ ਧੱਜੀਆਂ ਉਡਾਉਦੇ ਹੋਏ ਕਾਲੋਨੀ ਦੇ ਵਿਚ ਸੜਕਾਂ ਸੀਵਰੇਜ ਅਤੇ ਦੁਕਾਨਾਂ ਬਣਾਉਣ ਦਾ ਕੰਮ ਤੇਜੀ ਦੇ ਨਾਲ ਕਰ ਦਿੱਤਾ ਗਿਆ ਸੀ। ਜਿਸ ਵਿਚ ਕਾਰਵਾਈ ਕਰਦੇ ਹੋਏ ਅੱਜ ਇਸ ਨਜਾਇਜ਼ ਕਾਲੋਨੀ ਨੂੰ ਤੋੜ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਕਾਲੋਨੀ ਦੇ ਬਾਹਰੀ ਖੇਤਰ ਵਿਚ 6 ਫੁੱਟ ਦੀ ਸੜਕ ’ਤੇ ਵੀ ਕਬਜਾ ਕੀਤਾ ਜਾ ਰਿਹਾ ਹੈ। ਜਿਸ ਤੋਂ ਪ੍ਰਸ਼ਾਸਨ ਨੇ ਸਖਤ ਕਾਰਵਾਈ ਕਰਦੇ ਹੋਏ ਕਾਲੋਨੀ ਨੂੰ ਤਹਿਸ-ਨਹਿਸ ਕਰ ਦਿੱਤਾ।
ਇਸ ਕਾਰਵਾਈ ਦੌਰਾਨ ਨਿਊ ਰਤਨ ਨਗਰ ਵਿਖੇ ਬਣ ਰਹੀ ਨਜਾਇਜ਼ ਕਾਲੋਨੀ ’ਤੇ ਵੀ ਨਗਰ ਨਿਗਮ ਵੱਲੋਂ ਕਾਰਵਾਈ ਕਰਕੇ ਤੋੜ ਦਿੱਤਾ ਗਿਆ। ਏ.ਟੀ.ਪੀ. ਵਜੀਰ ਰਾਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਨਜਾਇਜ ਕਾਲੋਨੀਆਂ ਦੀਆਂ ਸ਼ਿਕਇਤਾਂ ਬਹੁਤ ਜਿਆਦਾ ਗਿਣਤੀ ਵਿਚ ਆ ਰਹੀਆਂ ਸਨ। ਇਨਾਂ ਨੂੰ ਨੋਟਿਸ ਵੀ ਭੇਜ ਦਿੱਤੇ ਗਏ ਸਨ। ਪਰ ਕੋਈ ਵੀ ਸਾਡੇ ਨੋਟਿਸਾਂ ਜਵਾਬ ਨਾ ਦੇਣ ਕਰਕੇ ਇਨ੍ਹਾਂ ’ਤੇ ਕਾਨੂੰਨੀ ਕਾਰਵਾਈ ਕਰਕੇ ਇਨਾਂ ਨੂੰ ਤੋੜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਬੀਰ ਵਿਹਾਰ ਕਾਲੋਨੀ ਵਿਖੇ ਮਾਲਕ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ, ਪਰ ਟੀਮ ਆਪਣੀ ਕਾਰਵਾਈ ਕਰਕੇ ਵਾਪਿਸ ਪਰਤ ਗਈ।
ਕਬੀਰ ਵਿਹਾਰ ਨਜਾਇਜ਼ ਕਾਲੋਨੀ ਦੀ ਕਾਰਵਾਈ ਦੌਰਾਨ ਮਾਲਕ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਇਲਾਕੇ ਦੇ ਵਿਧਾਇਕ ਦੇ ਘਰ ਡੇਰਾ ਲਗਾ ਲਿਆ। ਜਿਸ ਕਰਕੇ ਨਜਾਇਜ਼ ਕਾਲੋਨੀ ’ਤੇ ਅਧੂਰੀ ਕਾਰਵਾਈ ਕਰਕੇ ਵਾਪਿਸ ਪਰਤ ਗਏ। ਇਸ ਮੌਕੇ ਤੇ ਅਜੀਤ ਸ਼ਰਮਾ , ਮੋਨਿਸ਼ ਅਰੋੜਾ, ਕਿਰਨਦੀਪ ,ਦਿਨੇਸ਼ ਜੋਸ਼ੀ ਅਤੇ ਪੁਲਿਸ ਦੀ ਨਿਗਮ ਟੀਮ ਨਾਲ ਸਨ।