मेरा भारत NEWS

ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਵਿਖੇ ਰੋਸ ਪ੍ਰਦਰਸ਼ਨ ਦੌਰਾਨ ਜ਼ਿਲ੍ਹਾ ਜਲੰਧਰ ਸ਼ਹਿਰੀ ਵਲੋਂ ਕੀਤੀ ਸ਼ਮੁਲੀਅਤ

  • ਕਾਂਗਰਸ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਵਿਰੁੱਧ ਕਾਰਵਾਈ ਕਰਵਾਉਣ ਲਈ,
  • ਰਾਸ਼ਨ ਘੁਟਾਲਾ, ਸ਼ਰਾਬ ਘੁਟਾਲਾ, ਦਲਿਤ ਗਰੀਬ ਬੱਚਿਆਂ ਦੀ ਸਕਾਲਰਸ਼ਿਪ ਸਕੀਮ ਦਾ ਘੁਟਾਲਾ ਸਬੰਧੀ

ਜਲੰਧਰ 15 ਜੂਨ (Mera Bharat ) ਪੰਜਾਬ ਦੀ ਜਨਤਾ ਦੇ ਹਿੱਸੇ ਦੀ ਵੈਕਸੀਨ ਨੂੰ ਪ੍ਰਾਈਵੇਟ ਹਸਪਤਾਲਾਂ ਕੋਲ ਵੇਚਣ ਵਾਲੇ, ਗਰੀਬ ਲੋੜਵੰਦ ਪਰਿਵਾਰਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਪੰਜਾਬ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਵਿਰੁੱਧ ਕਾਰਵਾਈ ਕਰਵਾਉਣ ਲਈ,ਰਾਸ਼ਨ ਘੁਟਾਲਾ, ਸ਼ਰਾਬ ਘੁਟਾਲਾ, ਦਲਿਤ ਗਰੀਬ ਬੱਚਿਆਂ ਦੀ ਸਕਾਲਰਸ਼ਿਪ ਸਕੀਮ ਘੁਟਾਲਿਆਂ ਸਬੰਧੀ ਰੋਸ ਪ੍ਰਦਰਸ਼ਨ ਕਰਦਿਆਂ ਅੱਜ ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਗਿਆ, ਇਸ ਮੌਕੇ ਰੋਸ ਪ੍ਰਦਰਸ਼ਨ ਵਿਚ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਵੱਡੇ ਪੱਧਰ ਤੇ ਸ਼ਮੁਲੀਅਤ ਕੀਤੀ ਗਈ।ਇਸ ਮੌਕੇ ਕਮਲਜੀਤ ਸਿੰਘ ਭਾਟੀਆ,ਐਚ ਐਸ ਵਾਲੀਆ, ਬਲਬੀਰ ਸਿੰਘ ਬਿੱਟੂ ਸਾਬਕਾ ਕੌਂਸਲਰ, ਦਿਲਬਾਗ ਹੁਸੈਨ, ਮਨਿੰਦਰਪਾਲ ਸਿੰਘ ਗੁੰਬਰ, ਰਵਿੰਦਰ ਸਿੰਘ ਸਵੀਟੀ ਗੁਰਦੇਵ ਸਿੰਘ ਗੋਲਡੀ ਭਾਟੀਆ, ਅਮਰਜੀਤ ਸਿੰਘ ਥਿੰਦ, ਰਾਜਵੰਤ ਸਿੰਘ ਸੁੱਖਾ, ਅਰਜਨ ਸਿੰਘ, ਮਨਪ੍ਰੀਤ ਸਿੰਘ,ਮੁਰਵਿੰਦਰ ਸਿੰਘ ਢੱਡਾ, ਲਖਵੀਰ ਸਿੰਘ ਜੌਹਲ, ਸਤਪਾਲ ਸਿੰਘ ਜੌਹਲ,ਕਮਲ ਨੰਬਰਦਾਰ, ਸੁੱਖੀ ਢਿੱਲੋਂ, ਮੁਹੰਮਦ ਨਜ਼ੀਰ,ਸੁਰਾਜ ਦੀਨ,ਸਾਇਦ ਅਲੀ, ਸ਼ਹਿਨਾਜ਼ ਰਾਏ, ਕਪੂਰ ਅਲੀ,ਸਦਾਮ ਹੁਸੈਨ,ਭਾਗ ਹੁਸੈਨ, ਯਾਕੂਬ ਅਲੀ,ਸਲੀਮ ਖ਼ਾਨ, ਜਸਵਿੰਦਰ ਸਿੰਘ, ਬਲਕਾਰ ਸਿੰਘ ਪੱਡਾ, ਰਹਿਮਤ ਅਲੀ ਢੱਡੇ, ਮੁਹੰਮਦ ਦਿਲਸ਼ਾਦ, ਸ਼ੌਕਤ ਅਲੀ ਆਦਿ ਨੇ ਸ਼ਮੁਲੀਅਤ ਕੀਤੀ।

ਬਲਬੀਰ ਸਿੰਘ ਬਿੱਟੂ, ਦਿਲਬਾਗ ਹੁਸੈਨ, ਮਨਿੰਦਰਪਾਲ ਸਿੰਘ ਗੁੰਬਰ, ਰਵਿੰਦਰ ਸਿੰਘ ਸਵੀਟੀ, ਅਰਜਨ ਸਿੰਘ ਤੇ ਹੋਰ।

 

ਕਮਲਜੀਤ ਸਿੰਘ ਭਾਟੀਆ,ਐਚ ਐਸ ਵਾਲੀਆ, ਅਮਰਜੀਤ ਸਿੰਘ ਥਿੰਦ, ਮਨਿੰਦਰਪਾਲ ਸਿੰਘ ਗੁੰਬਰ, ਗੁਰਦੇਵ ਸਿੰਘ ਗੋਲਡੀ ਭਾਟੀਆ ਤੇ ਹੋਰ