मेरा भारत NEWS

ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਭਾਰੀ ਮਾਤਰਾ ਵਿੱਚ ਅਸਲਾ ਐਮੋਨੀਸ਼ਨ ਅਤੇ ਤੇਜਧਾਰ ਹਥਿਆਰਾਂ ਸਮੇਤ ਗ੍ਰਿਫਤਾਰ

ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਭਾਰੀ ਮਾਤਰਾ ਵਿੱਚ ਅਸਲਾ ਐਮੋਨੀਸ਼ਨ ਅਤੇ ਤੇਜਧਾਰ ਹਥਿਆਰਾਂ ਸਮੇਤ ਗ੍ਰਿਫਤਾਰ

 

ਨਵੀਨ ਸਿੰਗਲਾ IPS ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਸ਼੍ਰੀ ਮਨਪ੍ਰੀਤ ਸਿੰਘ ਢਿੱਲੋ PPS ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ਼੍ਰੀ ਰਣਜੀਤ ਸਿੰਘ ਬਦੇਸ਼ਾ PPS ਉਪ-ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਮਾੜੇ ਆਨਸਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਿਤੀ 10-07-2021 ਨੂੰ 1. ਪਵਨ ਕੁਮਾਰ ਉਰਫ ਮਟਰ ਪੁੱਤਰ ਕਾਲਾ ਵਾਸੀ ਉੱਪਲ ਖਾਲਸਾ ਨੂਰਮਹਿਲ, 2. ਅਮਰਮਨਦੀਪ ਸਿੰਘ ਤੇ 3. ਹਰਿੰਦਰਪਾਲ ਪੁੱਤਰਾਨ ਅਮਰਜੀਤ ਸਿੰਘ ਵਾਸੀਆਨ ਪਿੰਡ ਕੋਟ ਬਾਦਲ ਖਾਂ ਨੂਰਮਹਿਲ, 4. ਗੁਰਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਲਸੂੜੀ ਸ਼ਾਹਕੋਟ, 5, ਗਗਨਦੀਪ ਸਿੰਘ ਪੁੱਤਰ ਕਿਸ਼ਨ ਚੰਦ ਵਾਸੀ ਪਿੰਡ ਉੱਪਲ ਜਗੀਰ ਨੂਰਮਹਿਲ ਤੋ 6. ਗੁਰਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਪਿੰਡ ਨਰਿਆਲਾ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਦੋ ਗੱਡੀਆਂ ਸਮੇਤ ਕਾਬੂ ਕਰਕੇ ਉਹਾਨ ਪਾਸੋ 5 ਨਜਾਇਜ ਪਸਤੋਲ ਸਮੇਤ ਕਾਰਤੂਸ ਅਤੇ ਤੇਜਧਾਰ ਹਥਿਆਰ ਬ੍ਰਾਮਦ ਕਰਕੇ ਮੁਕੱਦਮਾ ਨੰਬਰ 47 ਮਿਤੀ 10-07-2021 ਜੁਰਮ 399,402,482 IPC, 25-54-59 Arms Act ਥਾਣਾ ਨੂਰਮਹਿਲ ਜਿਲ੍ਹਾ ਜਲੰਧਰ-ਦਿਹਾਤੀ ਦਰਜ ਰਜਿਸਟਰ ਕੀਤਾ ਹੈ।

 

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਨਵੀਨ ਸਿੰਗਲਾ ।PS ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਐਸ.ਆਈ ਸੁਰਿੰਦਰ ਸਿੰਘ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਪਾਸ ਦੌਰਾਨੇ ਗਸ਼ਤ ਇਕ ਦੇਸ਼ ਸੇਵਕ ਨੇ ਇਤਲਾਹ ਦਿੱਤੀ ਕਿ ਪਵਨ ਕੁਮਾਰ ਉਰਫ ਮਟਰ ਪੁੱਤਰ ਕਾਲਾ ਵਾਸੀ ਉੱਪਲ ਖਾਲਸਾ ਨੂਰਮਹਿਲ, ਅਮਰਮਨਦੀਪ ਸਿੰਘ ਤੇ ਹਰਿੰਦਰਪਾਲ ਪੁੱਤਰਾਨ ਅਮਰਜੀਤ ਸਿੰਘ ਵਾਸੀਆਨ ਪਿੰਡ ਕੋਟ ਬਾਦਲ ਖਾਂ ਨੂਰਮਹਿਲ, ਗੁਰਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਲਸੂੜੀ ਸ਼ਾਹਕੋਟ, ਗਗਨਦੀਪ ਸਿੰਘ ਪੁੱਤਰ ਕਿਸ਼ਨ ਚੰਦ ਵਾਸੀ ਪਿੰਡ ਉੱਪਲ ਜਗੀਰ ਨੂਰਮਹਿਲ ਤੇ ਗੁਰਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਪਿੰਡ ਨਰਿਆਲਾ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਮਿਲ ਕੇ ਇਕ ਗੈਂਗ ਬਣਾਇਆ ਹੋਇਆ ਹੈ ਪਵਨ ਕੁਮਾਰ ਤੇ ਪਹਿਲਾਂ ਵੀ ਲੁੱਟਾਂ ਖੋਹਾਂ ਦੇ ਮੁਕੱਦਮੇ ਦਰਜ ਹਨ ਜਿਨ੍ਹਾਂ ਵਿੱਚੋਂ ਇਹ ਜ਼ਮਾਨਤ ਤੇ ਆਇਆ ਹੋਇਆ ਹੈ ਅਤੇ ਗੁਰਪ੍ਰੀਤ ਸਿੰਘ ਕਈ ਕੇਸਾਂ ਵਿਚ ਭਗੌੜਾ ਹੈ ਇਨ੍ਹਾਂ ਪਾਸ ਦੋ ਗੱਡੀਆਂ ਇੱਕ ਇਨੋਵਾ PB-08-EB-5628 ਅਤੇ ਇਕ ਆਈ 20 PE 08-DV-6646 ਹੈ ਜਿਨ੍ਹਾਂ ਤੇ ਇਨ੍ਹਾਂ ਨੇ ਜਾਅਲੀ ਨੰਬਰ ਇਨੋਵਾ ਤੇ ਅਤੇ ਆਈ-20 ਤੇ ਲਗਾਏ ਹੋਏ ਹਨ। ਇਨ੍ਹਾਂ ਪਾਸ ਗੈਰਕਾਨੂੰਨੀ ਪਿਸਟਲ ਰੌਂਦ ਤੇ ਹੋਰ ਤੇਜ਼ਧਾਰ ਹਥਿਆਰ ਹਨ ਅਤੇ ਇਹ ਸਾਰੇ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ ਅੱਜ ਵੀ ਇਹ ਸਾਰੇ ਜਣੋ ਸਮੇਤ ਜਾਅਲੀ ਨੰਬਰ ਲੱਗੇ ਗੱਡੀਆਂ ਗੈਰਕਾਨੂੰਨੀ ਅਸਲਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਇਕੱਠੇ ਹੋ ਕੇ ਬੈਠ ਕੇ ਨੂਰਮਹਿਲ ਤਲਵਨ ਰੋਡ ਤੇ ਪੈਂਦੇ ਪੈਟਰੋਲ ਪੰਪ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ ਜੇਕਰ ਹੁਏ ਰੋੜ ਕੀਤਾ ਜਾਵੇ ਤਾਂ ਇਹ ਸਾਰੇ ਜਏ ਸਮੇਤ ਜਾਅਲੀ ਨੰਬਰ ਗੱਡੀਆਂ ਅਤੇ ਅਸਲਾ ਐਮੂਨੀਸ਼ੀਅਨ ਤੇਜ਼ਧਾਰ ਹਥਿਆਰ ਕਾਬੂ ਆ ਸਕਦੇ ਹਨ ਜਿਸ ਤੇ ਪਿੰਡ ਕੋਟ ਬਾਦਲਖਾਂ ਮੁੱਖਬਰ ਵਲੋਂ ਦੱਸੀ ਜਗ੍ਹਾ ਪਰ ਰੋਡ ਕਰਕੇ ਦੋਸ਼ੀ ਪਵਨ ਕੁਮਾਰ ਉਰਫ ਮਟਰ ਪਾਸੋ ਇੱਕ ਪਿਸਟਲ 32 ਬੋਰ ਦੇਸੀ ਸਮੇਤ 3 ਰੋਂਦ ਜਿੰਦਾ, ਇੱਕ 315 ਬੋਰ ਪਿਸਤੋਲ ਦੇਸੀ ਸਮੇਤ 2 ਰੋਂਦ ਜਿੰਦਾ ਅਤੇ ਇਸ ਦੀ ਗੱਡੀ ਇੰਨੋਵਾ ਜਿਸ ਪਰ ਨੰਬਰ PB-08-EB-5628 ਲਗਾ ਹੋਇਆ ਹੈ ਵਿੱਚੋਂ ਇੱਕ ਦੇਸੀ ਪਿਸਤੋਲ 315 ਬੋਰ ਸਮੇਤ ਇਕ ਰੌਂਦ ਜਿੰਦਾ, ਗੁਰਪ੍ਰੀਤ ਸਿੰਘ ਉਰਫ ਗੋਪੀ ਪਾਸੋਂ ਇੱਕ ਪਿਸਟਲ 32 ਬੋਰ ਸਮੇਤ 3 ਰੌਂਦ ਜਿੰਦਾ ਅਤੇ ਇੱਕ ਪਿਸਤੋਲ 315 ਬੋਰ ਸਮੇਤ 2 ਰੋਂਦ ਜਿੰਦਾ, ਅਮਰਮਨਦੀਪ ਸਿੰਘ ਪਾਸੋ ਇੱਕ

ਤੇਜਧਾਰ ਕਿਰਪਾਨ, ਹਰਿੰਦਰਪਾਲ ਸਿੰਘ ਪਾਸੋਂ ਇੱਕ ਕਿਰਪਾਨ, ਗਗਨਦੀਪ ਸਿੰਘ ਉਕਤ ਪਾਸੋ ਇੱਕ ਤੇਜਧਾਰ ਖੰਡਾ ਅਤੇ

ਗੁਰਵਿੰਦਰ ਸਿੰਘ ਪਾਸੋ ਇੱਕ ਤੇਜਧਾਰ ਟੋਕਾ ਬ੍ਰਾਮਦ ਕੀਤਾ ਹੈ ਅਤੇ ਇਹਨਾ ਦੇ ਕਬਜਾ ਵਿੱਚੋ ਇੱਕ ਆਈ-20 ਕਾਰ ਨੰਬਰੀ PB

08-DV-6646 ਵੀ ਬ੍ਰਾਮਦ ਕੀਤੀ ਹੈ।

ਇੱਥੇ ਇਹ ਵੀ ਵਰਨਣ ਯੋਗ ਹੈ ਕਿ ਦੋਸ਼ੀ ਪਵਨ ਕੁਮਾਰ ਉਰਫ ਮਟਰ ਪਹਿਲਾਂ ਵੀ ਕਈ ਕੇਸਾਂ ਵਿੱਚ ਜੇਲ ਜਾ ਚੁੱਕਾ ਹੈ ਇਸ ਪਰ ਪਹਿਲਾਂ ਵੀ ਲੁੱਟਾਂ ਖੋਹਾਂ ਅਤੇ ਗੱਡੀਆਂ ਖੋਹ ਕਰਨ ਦੇ ਕਾਫੀ ਮੁੱਕਦਮੇ ਦਰਜ ਹਨ ਤੇ ਮਾਰਚ 2021 ਵਿੱਚ ਜੇਲ ਤੋ ਜਮਾਨਤ ਤੇ ਆਇਆ ਸੀ। ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਕਾਫੀ ਸਮੇਂ ਤੋ ਭਗੋੜਾ ਹੈ ਜਿਸ ਪਰ ਜਿਲ੍ਹਾ ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ, ਖੰਨਾ ਅਤੇ ਜਿਲ੍ਹਾ ਜਲੰਧਰ ਦੇ ਵੱਖ ਵੱਖ ਥਾਣਿਆ ਵਿੱਚ ਮੁੱਕਦਮੇ ਦਰਜ ਹਨ। ਇਹ ਗਿਰੋਹ ਮਹਿੰਗੀਆਂ ਗੱਡੀਆਂ ਪਿਸਟਲ ਦੀ ਨੋਕ ਤੇ ਖੋਹਣ, ਫਿਰੋਤੀ ਲੈ ਕੇ ਲੋਕਾਂ ਨੂੰ ਕੁੱਟਣ ਮਾਰਨ ਅਤੇ ਲੜਾਈ ਝਗੜੇ ਕਰਨ ਦੀਆਂ ਘਟਨਾਵਾਂ ਵਿੱਚ ਕਾਫੀ ਸਰਗਰਮ ਸੀ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

 

D