ਪੰਜਾਬ ਸਰਕਾਰ ਬਿਨਾਂ ਦੇਰੀ ਲਵੇ ਸਕੂਲ ਖੋਲਣ ਦਾ ਫੈਸਲਾ- ਪੰਜਾਬ ਰਾਸਾ
ਸਿੱਖਿਆ ਵਿਭਾਗ ਵਲੋਂ ਸਕੂਲਾਂ ਦੀ ਯੂ ਡਾਈਸ ਦੇ ਨਾਮ ਤੇ ਕੀਤੀ ਜਾ ਰਹੀ ਚੈਕਿੰਗ ਦਾ ਪੰਜਾਬ ਰਾਸਾ ਦੇ ਸਮੂਹ ਸਕੂਲ ਕਰਨਗੇ ਬਾਈਕਾਟ।
ਮਾਨਤਾ ਪ੍ਰਾਪਤ ਤੇ ਐਫੀਲਿਏਟਡ ਸਕੂਲਜ: ਐਸੋਸੀਏਸ਼ਨ ਰਜਿ: ਰਾਸਾ ਪੰਜਾਬ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਰਾਸਾ ਪੰਜਾਬ ਪ੍ਰਧਾਨ ਡਾਕਟਰ ਰਵਿੰਦਰ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਵਿਚਾਰਾਂ ਕੀਤੀਆਂ ਗਈਆਂ।ਇਸ ਬਾਬਤ ਡਾਕਟਰ ਮਾਨ ਨੇ ਬੋਲਦਿਆਂ ਕਿਹਾ ਕਿ ਕੋਵਿਡ ਕਾਰਨ ਬੀਤੇ ਸਾਲ ਮਾਰਚ ਮਹੀਨੇ ਤੋਂ ਦੋ ਸਾਲ ਦੇ ਕਰੀਬ ਸਕੂਲ ਬੰਦ ਚਲੇ ਆਏ ਰਹੇ ਹਨ,ਜਿਸ ਵਜ੍ਹਾ ਨਾਲ ਬੱਚੇ ਪੜ੍ਹਾਈ ਤੋਂ ਵਿਰਵੇ ਹੋ ਕੇ ਮਾਨਸਿਕ ਤੌਰ ਤੇ ਕਮਜ਼ੋਰ ਹੁੰਦਿਆਂ ਸਰੀਰਕ ਤੌਰ ਤੇ ਵੀ ਕਮਜ਼ੋਰ ਹੋ ਰਹੇ ਹਨ। ਓਥੇ ਮਾਪੇ ਵੀ ਬੱਚੇ ਘਰਾਂ ਵਿਚ ਹੋਣ ਕਾਰਨ ਪ੍ਰੇਸ਼ਾਨੀ ਝੱਲ ਰਹੇ ਹਨ। ਪੰਜਾਬ ਦੇ ਗੁਆਂਢੀ ਸੂਬੇ ਬਿਹਾਰ ਦੇ ਜੁਲਾਈ, ਹਰਿਆਣਾ, ਚੰਡੀਗੜ੍ਹ ਤੇ ਮਹਾਰਾਸ਼ਟਰ ਦੇ ਸਕੂਲ 19 ਜੁਲਾਈ ਤੋਂ ਖੁਲ ਰਹੇ ਹਨ। ਪੰਜਾਬ ਸਰਕਾਰ ਕੋਵਿਡ ਰਿਵਯੂ ਮੀਟਿੰਗ 20 ਜੁਲਾਈ ਨੂੰ ਕਰਨ ਜਾ ਰਹੀ ਹੈ ਕਿਉਂਕਿ ਇਨ੍ਹਾਂ ਸੂਬਿਆਂ ਨਾਲੋਂ ਪੰਜਾਬ ਦੀ ਸਥਿਤੀ ਬਹੁਤ ਬੇਹਤਰ ਹੈ,ਇਸ ਲਈ ਸਰਕਾਰ ਕੋਵਿਡ ਨਿਯਮਾਂ ਦੀ ਸ਼ਰਤਾਂ ਦੇ ਅਧਾਰ ਤੇ ਪੰਜਾਬ ਦੇ ਸਕੂਲ ਵੀ ਜਲਦੀ ਤੋਂ ਜਲਦੀ ਖੋਹਲੇ ਜਾਣ ਦੀ ਰਾਸਾ ਪੰਜਾਬ ਮੰਗ ਕਰਦੀ ਹੈ ਤਾਂ ਜੋ ਬੱਚਿਆਂ ਦੀ ਪੜ੍ਹਾਈ ਆਮ ਵਾਂਗ ਚਲਾ ਕੇ ਬੱਚਿਆਂ ਤੇ ਮਾਪਿਆਂ ਨੂੰ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਸਿਖਿਆ ਵਿਭਾਗ ਆਏ ਦਿਨ ਨਵੇਂ ਫੁਰਮਾਨ ਜਾਰੀ ਕਰਕੇ ਪ੍ਰਾਈਵੇਟ ਸਕੂਲਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਬੀਤੇ ਦਿਨ ਵੀ ਸਿਖਿਆ ਵਿਭਾਗ ਵਲੋਂ ਰਾਸਾ ਦੇ ਸਕੂਲਾਂ ਵਿਚ ਯੂ-ਡਾਈਜ ਦੇ ਅੰਕੜੇ ਲੈਣ ਬਹਾਨੇ ਪ੍ਰੋਟੋਕਾਲ ਦੇ ਉਲਟ ਪ੍ਰਾਈਵੇਟ ਸਕੂਲਾਂ ਦੀ ਚੈਕਿੰਗ ਕਰਕੇ ਸਕੂਲ ਸੰਚਾਲਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਜਦ ਕਿ ਪ੍ਰਾਈਵੇਟ ਸਕੂਲਾਂ ਦਾ ਸਾਰਾ ਰਿਕਾਰਡ ਪਹਿਲਾਂ ਹੀ ਈ-ਪੰਜਾਬ ਤੇ ਅੰਕਿਤ ਹੈ। ਰਾਸਾ ਦੇ ਸਕੂਲ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਸਰਕਾਰੀ ਅਫ਼ਸਰ ਸ਼ਾਹੀ ਕਾਰਨ ਪਹਿਲਾਂ ਹੀ ਉਦਯੋਗਿਕ ਖੇਤਰ ਨਾਲ ਸਬੰਧਤ ਉਦਮੀ ਬਾਹਰਲੇ ਸੂਬਿਆਂ ਵਿਚ ਸ਼ਿਫਟ ਹੋ ਰਹੇ ਹਨ। ਜੇਕਰ ਸਿਖਿਆ ਤੰਤਰ ਵਿਚ ਵੀ ਅਜਿਹੀ ਬੇਲੋੜੀ ਦਖਲ ਅੰਦਾਜੀ ਰਹੀ ਤਾਂ ਸਿਖਿਆ ਸੰਸਥਾਵਾਂ ਆਰਥਿਕ ਮੰਦਹਾਲੀ ਵਿੱਚ ਚਲੀਆਂ ਜਾਣਗੀਆਂ।ਰਾਸਾ ਪੰਜਾਬ ਨਾਲ ਸਬੰਧਤ ਸਾਰੇ ਸਕੂਲ ਸੰਚਾਲਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਸ ਪਾਰਟੀ ਦੀ ਹਮਾਇਤ ਕਰੇਗੀ ਜਿਹੜੀ ਪ੍ਰਾਈਵੇਟ ਸਕੂਲਾਂ ਦੀਆਂ ਮੁਸਕਲਾਂ ਪਹਿਲ ਦੇ ਅਧਾਰ ਹਲ ਕਰਨ ਦਾ ਭਰੋਸਾ ਦੇਵੇਗੀ। ਮੌਜੂਦਾ ਸਰਕਾਰ ਨੇ ਜੇਕਰ ਪ੍ਰਾਈਵੇਟ ਸਕੂਲਾਂ ਪ੍ਰਤੀ ਅਜਿਹਾ ਹੀ ਵਰਤਾਰਾ ਰੱਖਿਆ ਤਾਂ ਇਹ ਸਕੂਲ ਸੰਚਾਲਕ ਸਰਕਾਰ ਦਾ ਡਟਕੇ ਵਿਰੋਧ ਕਰਨਗੇ। ਇਸ ਮੀਟਿੰਗ ਵਿੱਚ ਰਾਸਾ ਪ੍ਰਧਾਨ ਤੋਂ ਇਲਾਵਾ ਸੁਜੀਤ ਸ਼ਰਮਾ ਬਬਲੂ ਜਨਰਲ ਸਕੱਤਰ, ਰਵਿੰਦਰ ਸ਼ਰਮਾ ਫਿਰੋਜਪੁਰ ਜਨਰਲ ਸਕੱਤਰ, ਸੁਖਵਿੰਦਰ ਸਿੰਘ ਭੱਲਾ ਸੀਨੀਅਰ ਵਾਈਸ ਚੇਅਰਮੈਨ, ਸਕੱਤਰ ਸਿੰਘ ਸੰਧੂ ਜਨਰਲ ਸਕੱਤਰ ਵਿੱਤ, ਜਗਤਪਾਲ ਮਹਾਜਨ ਬਟਾਲਾ ਵਧੀਕ ਜਨਰਲ ਸਕੱਤਰ, ਹਰਜੀਤ ਸਿੰਘ ਬਰਾੜ ਮੁਕਤਸਰ, ਜਗਜੀਤ ਸਿੰਘ ਅੰਮ੍ਰਿਤਸਰ,ਸੁਖਮਿੰਦਰ ਸਿੰਘ ਮੋਗਾ, ਬਲਕਾਰ ਸਿੰਘ ਗੁਰਦਾਸਪੁਰ, ਚਰਨਜੀਤ ਸਿੰਘ ਪਾਰੋਵਾਲ, ਹਰਸ਼ਦੀਪ ਸਿੰਘ ਰੰਧਾਵਾ, ਜਗਮੋਹਨ ਸਿੰਘ ਭੱਲਾ ਪੱਟੀ ਤੇ ਦਰਸ਼ਪ੍ਰੀਤ ਸਿੰਘ ਪਾਰੋਵਾਲ ਸ਼ਾਮਿਲ ਸੀ।