ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਓਬੀਸੀ ਸਮਾਜ/ਪਿਛੜੇ ਵਰਗਾਂ ਦੇ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਭਾਜਪਾ ਦੀ ਸਰਕਾਰ ਨੇ ਪਹਿਲੇ 2017 ਵਿਚ ਨੈਸ਼ਨਲ ਬੈਕਵਾਰਡ ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਦਿੱਤਾ ਫਿਰ 27 ਪ੍ਰਤੀਸ਼ਤ ਆਰਕਸ਼ਣ ਕੇਂਦਰ ਦੀਆਂ ਵੱਖ ਵੱਖ ਸਹੂਲਤ ਵਿਚ, ਆਪਣੇ ਮੰਤਰੀ ਮੰਡਲ ਵਿਚ ਸਭ ਤੋਂ ਵੱਧ 27 ਓਬੀਸੀ ਸਮਾਜ ਦੇ ਲੋਕਾ ਨੂੰ ਹਿਸਾ ਬਣਾ ਕੇ, ਅਤੇ ਹੁਣ 27 ਪ੍ਰਤੀਸ਼ਤ ਮੈਡੀਕਲ ਕੋਰਸਾਂ ਵਿੱਚ ਓਬੀਸੀ ਸਮਾਜ ਨੂੰ ਆਰਕਸ਼ਣ ਦੇ ਕੇ ਓਬੀਸੀ ਸਮਾਜ ਨੂੰ ਨਾਲ ਲੈਕੇ ਚਲਣ ਦਾ ਸਬੂਤ ਦੇ ਦਿੱਤਾ ਹੈ ਸਾਰੇ ਹੀ ਦੇਸ਼ ਦੇ ਓਬੀਸੀ ਵਰਗ ਵਿਚ ਖੁਸ਼ੀ ਦਾ ਮਾਹੌਲ ਹੈ ਕਿ ਦੇਸ਼ ਵਿੱਚ ਪਹਿਲੀ ਵਾਰ ਕੋਈ ਸਰਕਾਰ ਆਈ ਹੈ ਜਿਸਨੇ ਪਿਛੜੇ ਵਰਗਾਂ ਨੂੰ ਨਾਲ ਲੈਕੇ ਚਲਣ ਅਤੇ ਓਹਨਾ ਦੇ ਵਿਕਾਸ ਦੀ ਚਿੰਤਾ ਕੀਤੀ ਹੈ
ਇਸ ਮੋਕੇ ਤੇ ਜਲੰਧਰ ਭਾਜਪਾ ਓਬੀਸੀ ਮੋਰਚਾ ਦੇ ਜਿਲ੍ਹਾ ਪ੍ਰਧਾਨ ਐਡ. ਦਵਿੰਦਰ ਲੁਬਾਣਾ ਡਿੰਪੀ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਹਰ ਵਰਗ,ਹਰ ਧਰਮ ਦੇ ਲੋਕਾ ਨੂੰ ਨਾਲ ਲੈਕੇ ਚਲਣ ਵਾਲੀ ਸਰਕਾਰ ਹੈ ਇਸ 27 ਪ੍ਰਤੀਸ਼ਤ ਮੈਡੀਕਲ ਕੋਰਸਾਂ ਦੇ ਆਰਕਸ਼ਣ ਨਾਲ ਓਬੀਸੀ ਸਮਾਜ ਦਾ ਭਲਾ ਹੋਏਗਾ ਓਹਨਾ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਹਮੇਸ਼ਾ ਓਬੀਸੀ ਸਮਾਜ ਨਾਲ ਧੱਕਾ ਕੀਤਾ ਅਤੇ ਆਪਣੇ ਚੋਣ ਮੈਨੀਫੈਸਟੋ ਵਿੱਚ ਓਬੀਸੀ ਸਮਾਜ ਨੂੰ 17 ਪ੍ਰਤੀਸ਼ਤ ਆਰਕਸ਼ਣ ਦੇਣ ਦੇ ਵਾਹਦੇ ਕਰਕੇ ਸਾਢੇ ਚਾਰ ਸਾਲ ਓਬੀਸੀ ਵਰਗ ਲਈ ਨਾ ਤਾਂ ਕੋਈ ਸਹੂਲਤ ਮਹਾਇਆਂ ਕਾਰਵਾਈ ਅਤੇ ਨਾ ਹੀ ਓਬੀਸੀ ਸਮਾਜ ਨੂੰ ਨਾਲ ਲੈਕੇ ਚਲੇ ਹਨ ਜਿਸ ਦਾ ਖਮਿਆਜਾ ਕਾਂਗਰਸ ਸਰਕਾਰ ਆਉਣ ਵਾਲੇ ਚੁਣਾਵ ਵਿਚ ਜਰੂਰ ਭੁਗਤੇਗੀ
ਇਸ ਮੌਕੇ ਉਨ੍ਹਾਂ ਨਾਲ ਭਾਜਪਾ ਓਬੀਸੀ ਮੋਰਚਾ ਦੇ ਜਨਰਲ ਸਕੱਤਰ ਕਰਮਜੀਤ ਪਰਮਾਰ, ਪਵਨ ਕਸ਼ਅਪ, ਸਕੱਤਰ ਗੁਰਮੀਤ ਸਿੰਘ, ਉਪਿੰਦਰ ਕੌਰ ਆਦਿ ਮੌਜੂਦ ਸਨ