ਜਲੰਧਰ 09,ਅਗਸਤ ()- ਸੇਂਟ ਥਾਮਸ ਸਕੂਲ਼ ਸੂਰਾਨੁੱਸੀ ਜਲੰਧਰ ਦੇ ਸੀਬੀ ਐਸ ਈ ਵੱਲੋ ਐਲਾਨੇ ਗਏ ਬਾਰਵੀ ਜਮਾਤ ਦਾ ਨਤੀਜਾ ਸਾਨਦਾਰ ਰਿਹਾ । ਜਾਣਕਾਰੀ ਦਿੰਦੇ ਹੋਏ ਪਿ੍ਰੰਸੀਪਲ ਸ੍ਰੀਮਤੀ ਕਾਮਨਾ ਨੇ ਦੱਸਿਆ ਕਿ ਸਾਇੰਸ ਗਰੁੱਪ ਵਿੱਚੋ ਸਿਮਰਨਜੋਤ ਕੌਰ ਹੰਸ ਨੇ 89 ਫੀਸਦੀ ਅੰਕ , ਇਸਲੀਨ ਕੌਰ ਨੇ 83 ਫੀਸਦੀਅੰਕ, ਰੋਜਨ ਪ੍ਰੀਤ ਕੌਰ 81 ਫੀਸਦੀ ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ , ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ । ਕਾਮਰਸ ਗਰੁੱਪ ਵਿੱਚੋ ਵੀਰਪਾਲ ਬਾਹੀਆ ਨੇ 86 ਫੀਸਦੀ ਅੰਕਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ , ਕਲਿਆਨੀ ਨੇ 81 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਤੇ ਸਿਮਰਨ ਕੌਰ ਨੇ 78 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਆਰਟਸ ਗਰੁੱਪ ਵਿੱਚੋ ਸਾਹਿਲ ਮੈਸੀ ਨੇ 81 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ , ਰੇਚਲ ਨੇ 79 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਤੇ ਕਿਰਨ ਕਲਿਆਨ ਨੇ 77ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰੀ ਸਥਾਨ ਪ੍ਰਾਪਤ ਕੀਤਾ। ਸੇਂਟ ਥਾਮਸ ਸਕੂਲ਼ ਸੂਰਾਨੁੱਸੀ ਪਿ੍ਰੰਸੀਪਲ ਸ੍ਰੀਮਤੀਕਾਮਨਾ ਨੇ ਆਪਣੀ ਖੁਸੀ ਸਾਂਝੀ ਕਰਦਿਆਂ ਵਿਦਿਆਰਥੀਆਂ , ਮਾਪਿਆਂ ਅਤੇ ਸਮੂਹ ਸਟਾਫ ਇਸ ਸਫਲਤਾ ਲਈ ਵਧਾਈ ਦਿੱਤੀ।
ਸੇਂਟ ਥਾਮਸ ਸਕੂਲ਼ ਦਾ ਦਸਵੀ ਜਮਾਤ ਦਾ ਨਤੀਜਾ 100 ਫੀਸਦੀ ਰਿਹਾ
** ਵੰਸਕਾ 95 ਫੀਸਦੀ ਅੰਕਨਾਲ ਅੱਵਲ ਰਹੀ
ਜਲੰਧਰ 09,ਅਗਸਤ (ਸ਼ੈਲੀ ਐਲਬਰਟ )- ਸੀਬੀ ਐਸ ਈ ਬੋਰਡ ਵੱਲ ਐਲਾਨੇ ਗਏ ਦਸਵੀ ਜਮਾਤ ਦੇ ਨਤੀਜਿਆਂ ਵਿੱਚੋ ਸੇਂਟ ਥਾਮਸ ਸਕੂਲ਼ ਸੂਰਾਨੁੱਸੀ ਸਕੂਲ ਦਾ ਨਤੀਜਾ 100 ਫੀਸਦੀ ਰਿਹਾ । ਵੰਸਕਾ ਨੇ 95 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ । ਨਿਤਨ ਨੇ 90 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਪ੍ਰਭਲੀਨ ਕੌਰ ਨੇ 88 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ । ਇਨਾਂ ਨਤੀਜਿਆਂ ਵਿੱਚ ਦੋ ਵਿਦਿਆਰਥੀਆਂ ਵਰਨਜੋਤ ਸੰਧੂ ਅਤੇ ਅਜੈ ਨਾਗਲਾ ਨੇ 82 ਫੀਸਦੀ ਅੰਕ ਪ੍ਰਾਪਤ ਕੀਤੇ । ਇਸ ਤਰਾਂ ਸਨਾ ਨੇ 81 ਫੀਸਦੀ ਅੰਕ ਹਾਸਲ ਕੀਤੇ । ਪਿ੍ਰੰਸੀਪਲ ਸ੍ਰੀਮਤੀਕਾਮਨਾ ਨੇ ਸਮੂਹ ਸਟਾਫ , ਵਿਦਿਆਰਥੀਆਂ ਅਤੇ ਮਾਪਿਆਂਵਧਾਈ ਦਿੰਦੇ ਹੋਏ ਕਿਹਾਕਿ ਸਕੂਲ ਹਮੇਸਾਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਇਸੇ ਤਰਾਂ ਯਤਨਸ਼ੀਲ ਰਹੇਗਾ ।