ਨਕੋਦਰ (MB ) ਅਜ ਮਿਤੀ 7-02-2022 ਨੂੰ ਸ਼ਹੀਦੇ ਆਜ਼ਮ ਸ. ਭਗਤ ਸਿੰਘ ਸਪੋਰਟਸ ਕਲੱਬ ਅਤੇ ਵੈੱਲਫੇਅਰ ਸੁਸਾਇਟੀ (ਰਜਿ.) ਨਕੋਦਰ ਜ਼ਿਲ੍ਹਾ ਜਲੰਧਰ (ਪੰਜਾਬ) ਦੇ ਨਕੋਦਰ ਸ਼ਹਿਰੀ ਪ੍ਰਧਾਨ ਸ੍ਰੀ ਝਲਮਣ ਵੱਲੋਂ ਸ਼ਹਿਰ ਵਿੱਚ ਵੱਖ ਵੱਖ ਥਾਂਵਾਂ ਤੇ ਫਲਦਾਰ ਬੂਟੇ ਲਗਾਏ ਗਏ ਸ੍ਰੀ ਝਲਮਣ ਵੱਲੋਂ ਇਸ ਮੌਕੇ ਤੇ 21000 ਬੂਟੇ ਲਗਾਉਣ ਦਾ ਸੰਕਲਪ ਲਿਆ ਇਸ ਸੰਕਲਪ ਦੀ ਸ਼ੁਰੂਆਤ ਨਕੋਦਰ ਕਚਹਿਰੀ ਵਿੱਚ ਬੂਟੇ ਲਗਾ ਕੇ ਕੀਤੀ ਗਈ ਇਸ ਮੌਕੇ ਤੇ ਨਕੋਦਰ ਬਾਰ ਐਸੋਸੀਏਸ਼ਨ ਦੇ ਸੈਕਟਰੀ ਐਡਵੋਕੇਟ ਸ੍ਰੀ ਪ੍ਰਮੋਦ ਸ਼ਰਮਾ ਜੀ, ਕਲੱਬ ਦੇ ਪੰਜਾਬ ਪ੍ਰਧਾਨ ਐਡਵੋਕੇਟ ਗੌਰਵ ਨਾਗਰਾਜ ਜੀ,ਐਡਵੋਕੇਟ ਰਾਜਿੰਦਰ ਚਾਵਲਾ ਜੀ, ਧੀਰਜ ਕੁਮਾਰ ,ਮਨਦੀਪ ਮੈਂਡੀ, ਅਜੇ ਮਾਲੜੀ , ਸ੍ਰੀ ਦਵਿੰਦਰ ਸ਼ਰਮਾ ਜੀ, ਅਤੇ ਕਲੱਬ ਦੇ ਸੰਸਥਾਪਕ ਸ੍ਰੀ ਸੰਦੀਪ ਕੁਮਾਰ ਜੀ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ