ਕਪੂਰਥਲਾ ਦੀ ਕੇਂਦਰੀ ਜੇਲ੍ਹ ‘ਚੋਂ ਤਲਾਸ਼ੀ ਦੌਰਾਨ 7 ਮੋਬਾਈਲ ਫੋਨ,6 ਬੈਟਰੀਆਂ ਅਤੇ 4 ਸਿਮ ਕਾਰਡ ਬਰਾਮਦ
Gaurav Bassi/vikas
3 ਅਣਪਛਾਤਿਆ ਅਰੋਪੀਆਂ ਸਮੇਤ 4 ਬੰਦ ਹਵਾਲਾਤੀਆ ਖਿਲਾਫ ਥਾਣਾ ਕੋਤਵਾਲੀ ਵਿਖੇ 52-A Prison Act ਦੇ ਤਹਿਤ 5 ਵੱਖ ਵੱਖ ਮੁਕੱਦਮੇ ਦਰਜ
ਕਪੂਰਥਲਾ ਦੀ ਕੇਂਦਰੀ ਜੇਲ੍ਹ ਚੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ, ਹੁਣ ਇੱਕ ਵਾਰ ਫਿਰ ਕਪੂਰਥਲਾ ਜੇਲ੍ਹ ਵਿਚੋਂ ਤਲਾਸ਼ੀ ਦੇ ਦੌਰਾਨ ਕੁਝ ਮੋਬਾਈਲ ਫੋਨ,ਸਿਮ ਕਾਰਡ ਅਤੇ ਬੈਟਰੀਆਂ ਆਦਿ ਬਰਾਮਦ ਕੀਤੇ ਗਏ ਹਨ। ਹਾਲਾਂਕਿ ਜੇਲਾਂ ਵਿਚੋਂ ਮੋਬਾਈਲ ਫੋਨ ਮਿਲਣਾ ਆਮ ਨਹੀਂ ਹੈ, ਇਸ ਦੇ ਬਾਵਜੂਦ ਕਪੂਰਥਲਾ ਜੇਲ੍ਹ ਮੋਬਾਈਲ ਫੋਨ ਆਦਿ ਦਾ ਆਏ ਦਿਨ ਮਿਲਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਉਥੇ ਹੀ ਇਸੇ ਕਾਰਨ ਇਹ ਜੇਲ੍ਹ ਅਕਸਰ ਹੀ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ।
ਤੁਹਾਨੂੰ ਦੱਸ ਦੇਈਏ ਇੱਕ ਕਪੂਰਥਲਾ ਦੀ ਕੇਂਦਰੀ ਜੇਲ੍ਹ ‘ਚ ਤਲਾਸ਼ੀ ਦੌਰਾਨ ਮੁੜ ਮੋਬਾਈਲ ਫੋਨ ਬਰਾਮਦ ਹੋਏ ਹਨ। ਇਹ ਬਰਾਮਦਗੀ ਜੇਲ ਪ੍ਰਸ਼ਾਸ਼ਨ ਵੱਲੋਂ ਅਚਾਨਕ ਕੀਤੀ ਤਲਾਸ਼ੀ ਦੌਰਾਨ 7 ਮੋਬਾਈਲ ਫੋਨ,6 ਬੈਟਰੀਆਂ ਅਤੇ 4 ਸਿਮ ਕਾਰਡ ਬਰਾਮਦ ਹੋਏ ਹਨ। ਜਿਨ੍ਹਾਂ ਵਿਚੋਂ 3 ਮੋਬਾਈਲ ਫੋਨ ਲਾਵਾਰਸ ਹਾਲਤ ਵਿੱਚ ਮਿਲੇ ਹਨ।
ਜਿਸ ਬਾਬਤ ਜੇਲ੍ਹ ਪ੍ਰਸ਼ਾਸਨ ਨੇ ਥਾਣਾ ਕੋਤਵਾਲੀ ਕਪੂਰਥਲਾ ਵਿਖੇ 3 ਅਣਪਛਾਤਿਆ ਅਰੋਪੀਆਂ ਸਮੇਤ 4 ਬੰਦ ਹਵਾਲਾਤੀਆ ਖਿਲਾਫ ਕਪੂਰਥਲਾ ਦੇ ਥਾਣਾ ਕੋਤਵਾਲੀ ਵਿਖੇ 52-A Prison Act ਦੇ ਤਹਿਤ 5 ਵੱਖ-ਵੱਖ ਮੁਕੱਦਮੇ ਦਰਜ ਕਰਵਾਏ ਹਨ।
*ਬਰਾਮਦਗੀ*
ਮੋਬਾਈਲ ਫੋਨ : 7
ਸਿਮ ਕਾਰਡ : 4
ਬੈਟਰੀਆਂ :6