मेरा भारत NEWS

ਮਾਨ ਸਰਕਾਰ ਨੇ ਕੀਤਾ ਪੰਜਾਬ ਦਾ ਅਪਮਾਨ: ਅਨੁਰਾਗ ਠਾਕੁਰ

 ਵਸੂਲੀ ਵਿਧਾਇਕਾਂ ਤੋਂ ਪੂਰਾ ਜਲੰਧਰ ਪਰੇਸ਼ਾਨਬੰਦ ਅੱਖਾਂ ਨਾਲ ਘੁੰਮ ਰਹੇ ਹਨ ਭਗਵੰਤ ਮਾਨ

 

 ਜਲੰਧਰ, 3 may

 ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਤੇ ਖੇਡ ਮਾਮਲਿਆਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਦੁਰਦਸ਼ਾ ਦਾ ਸਭ ਤੋਂ ਵੱਡਾ ਕਾਰਨ ਕਰਾਰ ਦਿੱਤਾ ਹੈ। ਪੰਜਾਬ ‘ਚ ਨਸ਼ਿਆਂ ਦੇ ਕਾਰੋਬਾਰ ‘ਤੇ ਭਗਵੰਤ ਮਾਨ ਸਰਕਾਰ ‘ਤੇ ਵਰ੍ਹਦਿਆਂ ਠਾਕੁਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਨਸ਼ੇ ਦੇ ਕਾਰੋਬਾਰ ਨੂੰ ਖਤਮ ਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਸਨ, ਪਰ ਨਸ਼ੇ ਦਾ ਕਾਰੋਬਾਰ ਪਹਿਲਾਂ ਨਾਲੋਂ ਵੱਧ ਫੁੱਲ ਰਿਹਾ ਹੈ ਅਤੇ ਨੌਜਵਾਨਾਂ ਦਾ ਭਵਿੱਖ ਬਰਬਾਦ ਕੀਤਾ ਜਾ ਰਿਹਾ ਹੈI ਠਾਕੁਰ ਨੇ ਕਿਹਾ ਕਿ ਮਾਵਾਂ ਆਪਣੇ ਜਵਾਨ ਪੁੱਤਰਾਂ ਦੀਆਂ ਲਾਸ਼ਾਂ ਦੇਖ ਕੇ ਧਾਹਾਂ ਮਾਰ ਕੇ ਰੋ ਰਹੀਆਂ ਹਨ। ਜਲੰਧਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਮਾਰਟ ਸਿਟੀ ਦਾ ਸੁਪਨਾ ਵੀ ਚਕਨਾਚੂਰ ਕਰ ਦਿੱਤਾ ਹੈ।  ਅਨੁਰਾਗ ਠਾਕੁਰ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਇੱਥੇ ਦਿਨ-ਦਿਹਾੜੇ ਗਾਇਕਾਂ, ਖਿਡਾਰੀਆਂ ਅਤੇ ਕਾਰੋਬਾਰੀਆਂ ਦੇ ਕਤਲ ਹੋ ਰਹੇ ਹਨ। ਜੇਲ੍ਹਾਂ ਵਿੱਚ ਅਪਰਾਧੀਆਂ ਦੀਆਂ ਗੈਂਗਵਾਰਾਂ ਹੋ ਰਹੀਆਂ ਹਨ। ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਕਈ ਅਜਿਹੇ ਕਾਰੋਬਾਰੀ ਹਨ ਜੋ ਡਰ ਦੇ ਮਾਰੇ ਪੁਲਿਸ ਕੋਲ ਵੀ ਨਹੀਂ ਜਾਂਦੇ। ਅੱਜ ਪੰਜਾਬ ਵਿੱਚ ਮਾਫੀਆ ਵਧ-ਫੁੱਲ ਰਿਹਾ ਹੈ। ਅੱਤਵਾਦ ਸਿਰ ਚੁੱਕ ਰਿਹਾ ਹੈ। ਠਾਕੁਰ ਨੇ ਕਿਹਾ ਕਿ ਭਗਵੰਤ ਮਾਨ ਜੀ ਜਵਾਬ ਦੇਣ ਕਿ ਉਨ੍ਹਾਂ ਨੇ ਪਿਛਲੇ ਇੱਕ ਸਾਲ ਵਿੱਚ ਪੰਜਾਬੀਆਂ ਲਈ ਕੀ ਕੀਤਾ ਹੈ? ਭ੍ਰਿਸ਼ਟਾਚਾਰ ‘ਤੇ ਗੱਲ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅੱਜ ‘ਵਸੂਲੀ ਵਿਧਾਇਕ’ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਝਗੜਾ ਸ਼ੁਰੂ ਕਰੋ ਅਤੇ ਫਿਰ ਇਸ ਤੋਂ ਜਬਰੀ ਵਸੂਲੀ ਦਾ ਕੰਮ ਕਰੋ। ਸਮਾਜ ਵਿੱਚ ਸਭ ਤੋਂ ਮਾੜੇ ਕੰਮ ਦਾ ਨਾਮ ਦੱਸੋ, ਆਮ ਆਦਮੀ ਪਾਰਟੀ ਦੇ ਆਗੂ ਇਸ ਨਾਲ ਜੁੜੇ ਹੋਏ ਮਿਲਣਗੇ। ਇਹਨਾਂ ਦੇ ਮੰਤਰੀਆਂ ਦੀਆਂ ਕਥਿਤ ਵੀਡੀਓਜ਼ ਦੇਖ ਸੁਣ ਕੇ ਸ਼ਰਮ ਆਉਂਦੀ ਹੈ। ਸਿਹਤ ਮੰਤਰੀ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਸਿਰਫ 2 ਮਹੀਨਿਆਂ ‘ਚ ਹੀ ਅਸਤੀਫਾ ਦੇ ਦਿੱਤਾ, ਪਰ ਫਿਰ ਵੀ ਉਨ੍ਹਾਂ ਦੇ ਵਿਧਾਇਕਾਂ ‘ਚ ਪੈਸੇ ਖਾਣ ਦੀ ਹੋੜ ਹੈ। ਭ੍ਰਿਸ਼ਟਾਚਾਰ ਦਾ ਜੋ ਰਿਕਾਰਡ ਪੰਜਾਬ ਕਾਂਗਰਸ ਨੇ ਆਪਣੇ 5 ਸਾਲਾਂ ਵਿੱਚ ਸਥਾਪਿਤ ਕੀਤਾ ਸੀ, ਉਸ ਨੂੰ ਆਮ ਆਦਮੀ ਪਾਰਟੀ ਨੇ ਸਿਰਫ਼ ਇੱਕ ਸਾਲ ਵਿੱਚ ਹੀ ਤੋੜ ਦਿੱਤਾ ਹੈ। ਪੰਜਾਬ ਦੇ ਭ੍ਰਿਸ਼ਟਾਚਾਰ ਨੂੰ ਦਿੱਲੀ ਦੇ ਭ੍ਰਿਸ਼ਟਾਚਾਰ ਨਾਲ ਜੋੜਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਪੰਜਾਬ ਬਿਲਕੁਲ ਦਿੱਲੀ ਦੇ ਭ੍ਰਿਸ਼ਟਾਚਾਰ ਮਾਡਲ ’ਤੇ ਚੱਲ ਰਿਹਾ ਹੈ। ਆਮ ਆਦਮੀ ਦੇ ਨਾਂ ‘ਤੇ ਵੋਟਾਂ ਮੰਗਣ ਵਾਲਿਆਂ ਨੂੰ ਦਿੱਲੀ ਅਤੇ ਪੰਜਾਬ ‘ਚ ਲੁੱਟ-ਖਸੁੱਟ ਕਰਨ ਦੀ ਖੁੱਲ੍ਹ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਉਨ੍ਹਾਂ ਦੇ ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਤਹਿਤ ਅੱਜ ਜੇਲ੍ਹ ਵਿੱਚ ਹਨ। ਉਨ੍ਹਾਂ ਦੇ ਮੁੱਖ ਮੰਤਰੀ, ਜੋ ਕਹਿੰਦੇ ਸਨ ਕਿ ਉਹ ਕਦੇ ਵੀ ਵੱਡਾ ਘਰ, ਕਾਰ ਅਤੇ ਹੋਰ ਸਹੂਲਤਾਂ ਨਹੀਂ ਲੈਣਗੇ, ਨੇ ਆਪਣੇ ਬੰਗਲੇ ਦੀ ਮੁਰੰਮਤ ‘ਤੇ ਹੀ 45 ਕਰੋੜ ਰੁਪਏ ਖਰਚ ਕੀਤੇ ਹਨ। ਦਿੱਲੀ ਵਿੱਚ ਜਿੱਥੇ ਜਲ ਬੋਰਡ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਿੱਚ ਅਸਮਰੱਥ ਹੈ, ਉੱਥੇ ਦੇ ਮੁੱਖ ਮੰਤਰੀ ਦੀ ਰਿਹਾਇਸ਼ ਵਿੱਚ 8 ਕਰੋੜ ਦੀ ਲਾਗਤ ਨਾਲ ਸਵਿਮਿੰਗ ਪੂਲ ਬਣਾਇਆ ਗਿਆ ਹੈ। ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਲਈ ਇੱਕ ਟਾਇਲਟ ਵੀ ਨਹੀਂ ਬਣਵਾਇਆ, ਪਰ ਆਪਣੇ ਘਰ ਵਿੱਚ 15 ਟਾਇਲਟ ਬਣਵਾਏ ਹਨ। ਗ਼ਰੀਬਾਂ ਲਈ ਇੱਕ ਪੱਕਾ ਮਕਾਨ ਵੀ ਨਹੀਂ ਬਣਵਾਇਆ, ਪਰ 4.5 ਕਰੋੜ ਰੁਪਏ ਫਰਸ਼ ‘ਤੇ ਖਰਚੇ ਹਨ। 8 ਕਰੋੜ ਦੀ ਲਾਗਤ ਨਾਲ ਲੱਕੜ ਦੇ ਬੋਰਡਾਂ ਨਾਲ ਸਜਾਵਟ ਕੀਤੀ ਗਈ ਹੈ। ਗਰੀਬ 10,000 ਰੁਪਏ ਦਾ ਟੀਵੀ ਨਹੀਂ ਖਰੀਦ ਸਕਦਾ, ਪਰ ਅਰਵਿੰਦ ਕੇਜਰੀਵਾਲ ਨੇ 10.50 ਲੱਖ ਰੁਪਏ ਦਾ ਟੀ.ਵੀ. ਖਰੀਦਿਆ ਹੈ, ਇੱਕ ਨਹੀਂ ਸਗੋਂ ਕਈ ਟੀ.ਵੀ. ਖਰੀਦੇ ਹਨ, ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਚੋਣ ਵਾਅਦਿਆਂ ਵੱਲ ਧਿਆਨ ਦਿਵਾਉਂਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਭਗਵੰਤ ਮਾਨ ਨੇ ਇੱਕ ਵੀ ਮਾਨ ਵਾਲਾ ਕੰਮ ਨਹੀਂ ਕੀਤਾ, ਸਗੋਂ ਉਨ੍ਹਾਂ ਦੀ ਸਰਕਾਰ ਵਿੱਚ ਸਾਰੇ ਬੇਈਮਾਨੀ ਵਾਲੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਾਵਾਂ-ਭੈਣਾਂ ਲੰਬੇ ਸਮੇਂ ਤੋਂ ਉਡੀਕ ਕਰ ਰਹੀਆਂ ਹਨ ਕਿ ਕਦੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ 1000 ਰੁਪਏ ਆਉਣਗੇ। ਪਿਛਲੇ 13 ਮਹੀਨਿਆਂ ‘ਚ 13 ਹਜ਼ਾਰ ਰੁਪਏ ਆਉਣੇ ਸਨ, ਪਰ 13 ਪੈਸੇ ਵੀ ਨਹੀਂ ਆਏ। ਉਨ੍ਹਾਂ ਦੇ ਆਗੂ ਜੋ ਦੂਜੀਆਂ ਪਾਰਟੀਆਂ ਵਿੱਚ ਰਹਿੰਦਿਆਂ ਸਵਾਲ ਕਰਦੇ ਸਨ ਕਿ ਔਰਤਾਂ ਦੇ ਖਾਤਿਆਂ ਵਿੱਚ ਪੈਸਾ ਕਦੋਂ ਆਵੇਗਾ, ਅੱਜ ਉਹ ਚੁੱਪ ਹਨ।  ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਕੰਮਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਅਸੀਂ ਪੰਜਾਬ ਨੂੰ ਏਮਜ਼, ਪੀ.ਜੀ.ਆਈ ਸੈਟੇਲਾਈਟ ਸੈਂਟਰ, ਸਮਾਰਟ ਸਿਟੀ ਪ੍ਰੋਜੈਕਟ ਲਈ 950 ਕਰੋੜ ਰੁਪਏ ਦਿੱਤੇ ਹਨI ਚਾਹੇ ਉਹ ਨਵਾਂ ਹਾਈਵੇਅ ਹੋਵੇ ਜਾਂ ਸੁਪਰ ਐਕਸਪ੍ਰੈਸਵੇਅ ਬਣਾਉਣ ਦਾ ਮਾਮਲਾ, ਇਹ ਸਭ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿੱਚ ਹੀ ਸੰਭਵ ਹੋਇਆ ਹੈ। ਇਹ ਮੋਦੀ ਸਰਕਾਰ ਸੀ ਜਿਸ ਨੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ, ਹੇਮਕੁੰਟ ਸਾਹਿਬ ਨੂੰ ਰੋਪਵੇਅ ਮੁਹੱਈਆ ਕਰਵਾਇਆ ਅਤੇ ਚਾਰਧਾਮ ਯਾਤਰਾ ਨੂੰ ਸੁਲਭ ਬਣਾਇਆ। ਅਸੀਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਅਤੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ। 1984 ਦੇ ਸਿੱਖ ਦੰਗਿਆਂ ਨੂੰ ਲੈ ਕੇ ਮੋਦੀ ਸਰਕਾਰ ਨੇ ਐਸ.ਆਈ.ਟੀ. ਬਣਾ ਕੇ ਦੋਸ਼ੀਆਂ ਨੂੰ ਸਜਾਵਾਂ ਦਵਾਈਆਂ, ਅਫਗਾਨਿਸਤਾਨ ‘ਚ ਸਾਡੇ ਸਿੱਖ ਭਰਾਵਾਂ ‘ਤੇ ਹਮਲੇ ਬੰਦ ਕਰਵਾਏ। ਉਥੋਂ ਵਿਸ਼ੇਸ਼ ਉਡਾਣ ਚਲਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਪੂਰੇ ਅਦਬ ਸਤਿਕਾਰ ਨਾਲ ਭਾਰਤ ਵਾਪਸ ਲਿਆਂਦਾ ਗਿਆ ਅਤੇ ਸਿੱਖ ਪਰਿਵਾਰਾਂ ਨੂੰ ਵੀ ਭਾਰਤ ਲਿਆਉਣ ਦਾ ਕੰਮ ਕੀਤਾ।  ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਕੰਮ ਦੇ ਆਧਾਰ ‘ਤੇ ਵੋਟਾਂ ਮੰਗਣ ਜਾ ਰਹੀ ਹੈ। ਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਮੂੰਹ ਲੁਕਾ ਕੇ ਬੈਠੀ ਹੈ, ਕੀ ਅਖੀਰ ਕਰੀਏ ਤੇ ਕੀ ਕਰੀਏ। ਇੱਕ ਲਫ਼ਜ਼ ਵਿੱਚ ਕਿਹਾ ਜਾਵੇ ਤਾਂ ਅੱਜ ਪੰਜਾਬ ਵਿੱਚ ਮਾਫ਼ੀਆ ਵੱਧ-ਫੁੱਲ ਰਿਹਾ ਹੈ। ਨਸ਼ਿਆਂ ਨੂੰ ਰੋਕਣ ਦੀ ਗੱਲ ਤਾਂ ਦੂਰ ਦੀ ਗੱਲ, ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਹਰ ਇਲਾਕੇ ਵਿੱਚ ਨਸ਼ੇ ਵਿਕ ਰਹੇ ਹਨ। ਜਿਸ ਦਹਿਸ਼ਤਗਰਦੀ ਨੂੰ ਕੁਚਲਿਆ ਗਿਆ ਸੀ, ਉਹ ਅੱਜ ਉਨ੍ਹਾਂ ਦੀ ਸਰਕਾਰ ਵਿੱਚ ਫਿਰ ਵਧ-ਫੁੱਲ ਰਿਹਾ ਹੈ। ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ, ਸੂਬਾਈ ਬੁਲਾਰੇ ਅਨਿਲ ਸਰੀਨ, ਸੂਬਾ ਮੀਡੀਆ ਇੰਚਾਰਜ ਜਨਾਰਦਨ ਸ਼ਰਮਾ, ਸ਼ਿਵਮ ਛਾਬੜਾ, ਅਮਰਜੀਤ ਸਿੰਘ ਅਮਰੀ, ਅਮਿਤ ਭਾਟੀਆ ਆਦਿ ਹਾਜ਼ਰ ਸਨ।