ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਗਿਣਤੀ ਕੇਂਦਰ ਤੋਂ ਵਾਪਸ
Jalandhar : ਚੌਥੇ ਰਾਊਂਡ ਦੇ ਨਤੀਜੇ ਬਾਅਦ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਗਿਣਤੀ ਕੇਂਦਰ ਤੋਂ ਵਾਪਸ ਚਲੇ ਗਏ ਹਨ। ਪੁਁਛਣ ਉਤੇ ਉਹਨਾਂ ਕਿਹਾ ਕਿ ਉਹ ਪੂਜਾ ਕਰਨ ਲਈ ਘਰ ਜਾ ਰਹੇ ਹਨ। ਵੋਟਾਂ ਵਿਚ ਪਁਛੜਨ ਬਾਰੇ ਉਹਨਾਂ ਕਿਹਾ ਕਿ ਹਾਲੇ ਭਾਰਗੋ ਨਗਰ ਇਲਾਕੇ ਦੇ ਬੂਥਾਂ ਦੀ ਗਿਣਤੀ ਹੋਈ ਹੈ, ਇਸ ਲਈ ਮਹਿੰਦਰ ਭਗਤ ਅਁਗੇ ਚਁਲ ਰਹੇ ਹਨ।