news desk
ਗਰਮੀਆਂ ‘ਚ ਮੋਸੰਮੀ ਦੇ ਜੂਸ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦਾ ਸੁਆਦ ਖੱਟਾ ਤੇ ਮਿੱਠਾ ਹੁੰਦਾ ਹੈ। ਇਹ ਵਿਟਾਮਿਨ-ਸੀ ਦਾ ਮੁੱਖ ਸਰੋਤ ਹੈ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ।
ਇਸ ਵਿਚ ਵਿਟਾਮਿਨ-ਏ, ਵਿਟਾਮਿਨ-ਸੀ, ਕੈਲਸ਼ੀਅਮ, ਪੋਟਾਸ਼ੀਅਮ, ਫੋਲੇਟ ਤੇ ਹੋਰ ਕਈ ਗੁਣ ਹੁੰਦੇ ਹਨ। ਮਾਹਿਰ ਵੀ ਇਸ ਜੂਸ ਨੂੰ ਪੀਣ ਦੀ ਸਲਾਹ ਦਿੰਦੇ ਹਨ, ਜੋ ਸਿਹਤ ਦੇ ਨਾਲ-ਨਾਲ ਸਕਿਨ ਤੇ ਵਾਲਾਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਮੋਸੰਮੀ ਦਾ ਜੂਸ ਪੀਣ ਦੇ ਫਾਇਦੇ।
ਦਮੇ ਦੇ ਮਰੀਜ਼ਾਂ ਲਈ ਫਾਇਦੇਮੰਦ
ਮੋਸੰਮੀ ਵਿਚ ਐਂਟੀ-ਆਕਸੀਡੈਂਟ ਤੇ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ। ਜੋ ਦਮੇ ਦੇ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਅਸਥਮਾ ਦੀ ਸਮੱਸਿਆ ਹੈ ਉਨ੍ਹਾਂ ਨੂੰ ਆਪਣੇ ਭੋਜਨ ‘ਚ ਮੋਸੰਮੀ ਦਾ ਜੂਸ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਕੋਲੈਸਟ੍ਰੋਲ ਕੰਟਰੋਲ ਕਰਨ ‘ਚ ਮਦਦਗਾਰ
ਮੋਸੰਮੀ ਦੇ ਜੂਸ ਵਿਚ ਕੋਲੈਸਟ੍ਰੋਲ ਘਟਾਉਣ ਦੇ ਗੁਣ ਹੁੰਦੇ ਹਨ। ਅਜਿਹੇ ‘ਚ ਇਹ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ‘ਚ ਮਦਦ ਕਰ ਸਕਦਾ ਹੈ। ਇਸ ‘ਚ ਮੌਜੂਦ ਐਂਟੀ ਹਾਈਪਰਲਿਪੀਡੈਮਿਕ ਕੋਲੈਸਟ੍ਰੋਲ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਕਬਜ਼ ਦੀ ਸਮੱਸਿਆ
ਜੇਕਰ ਤੁਸੀਂ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਮੋਸੰਮੀ ਦਾ ਰਸ ਤੁਹਾਡੇ ਲਈ ਰਾਮਬਾਣ ਸਾਬਿਤ ਹੋ ਸਕਦਾ ਹੈ। ਇਹ ਕਬਜ਼ ਤੋਂ ਛੁਟਕਾਰਾ ਪਾਉਣ ਵਿਚ ਬਹੁਤ ਮਦਦਗਾਰ ਹੈ।
ਭਾਰ ਘਟਾਉਣ ‘ਚ ਮਦਦਗਾਰ
ਮੋਸੰਮੀ ਵਿਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਜੋ ਚਰਬੀ ਘਟਾਉਣ ਵਿਚ ਮਦਦ ਕਰਦਾ ਹੈ। ਗਰਮੀਆਂ ਵਿੱਚ ਤੁਸੀਂ ਇਸਨੂੰ ਆਪਣੇ ਭਾਰ ਘਟਾਉਣ ਦੇ ਸਫ਼ਰ ਵਿੱਚ ਸ਼ਾਮਲ ਕਰ ਕੇ ਆਸਾਨੀ ਨਾਲ ਭਾਰ ਘਟਾ ਸਕਦੇ ਹੋ
ਸਕਿਨ ਲਈ
ਮੋਸੰਮੀ ਦੇ ਜੂਸ ਵਿਚ ਕੁਦਰਤੀ ਬਲੀਚਿੰਗ ਏਜੰਟ ਗੁਣ ਪਾਏ ਜਾਂਦੇ ਹਨ। ਇਹ ਮੁਹਾਸਿਆਂ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ, ਜਿਸ ਨਾਲ ਸਕਿਨ ਗਲੋਇੰਗ ਹੁੰਦੀ ਹੈ। ਇਸ ਦੇ ਲਈ ਤੁਸੀਂ ਮੋਸੰਮੀ ਦੇ ਜੂਸ ਦਾ ਨਿਯਮਤ ਸੇਵਨ ਕਰ ਸਕਦੇ ਹੋ।
ਕਾਲੇ ਘੇਰਿਆਂ ਤੋਂ ਮਿਲੇਗਾ ਛੁਟਕਾਰਾ
ਅੱਜ ਕੱਲ੍ਹ ਡਾਰਕ ਸਰਕਲਸ ਦੀ ਸਮੱਸਿਆ ਆਮ ਹੈ। ਇਸ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਆਪਣੀ ਡਾਈਟ ‘ਚ ਮੋਸੰਮੀ ਦਾ ਜੂਸ ਜ਼ਰੂਰ ਸ਼ਾਮਲ ਕਰੋ।
ਵਾਲਾਂ ਲਈ ਫਾਇਦੇਮੰਦ
ਮੋਸੰਮੀ ਦੇ ਜੂਸ ਵਿਚ ਵਿਟਾਮਿਨ-ਸੀ ਤੇ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਹ ਵਾਲਾਂ ਨੂੰ ਸਿਹਤਮੰਦ ਰੱਖਣ ਵਿਚ ਕਾਫੀ ਮਦਦਗਾਰ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਸਕੈਲਪ ਸਬੰਧੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਮੋਸੰਮੀ ਦਾ ਜੂਸ ਪੀ ਸਕਦੇ ਹੋ।