मेरा भारत NEWS

mera bharat news jalandhar

ਮਹਿੰਗੀਆਂ ਕਿਤਾਬਾਂ ਅਤੇ ਸਕੂਲਾਂ ਦੀ ਮਿਲੀਭਗਤ ਦਾ ‘ਐਵਰਗ੍ਰੀਨ’ ਸੀਜ਼ਨ ਸ਼ੁਰੂ

ਮਹਿੰਗੀਆਂ ਕਿਤਾਬਾਂ ਅਤੇ ਸਕੂਲਾਂ ਦੀ ਮਿਲੀਭਗਤ ਦਾ ‘ਐਵਰਗ੍ਰੀਨ’ ਸੀਜ਼ਨ ਸ਼ੁਰੂ

ਕਿਤਾਬਾਂ ਦੇ ਨਾਲ ਕਾਪੀਆਂ ਦੀ ਬੰਦਿਸ਼,  ਤੈਅ ਦੁਕਾਨਦਾਰ ਤੋਂ ਹੀ ਕਿਤਾਬਾਂ ਖ੍ਰੀਦਣ ਦੀ ਹਿਦਾਇਤ ਦਿੱਤੀ ਜਾ ਰਹੀ

ਜਲੰਧਰ/ਬਿਊਰੋ: ਪੰਜਾਬ ਸਰਕਾਰ ਵਲੋਂ ਨਿੱਜੀ ਸਕੂਲਾਂ ਵਿਚ ਕਿਤਾਬਾਂ ਲਗਾਉਣ ਦੇ ਫੈਸਲੇ ਅਤੇ ਨਿਯਮਾਂ ਦੀ ਜਲੰਧਰ ਦੇ ਨਿੱਜੀ ਸਕੂਲ ਅਤੇ ਪਬਲਿਸ਼ਰ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਸਰਕਾਰ ਨੇ ਸਾਫ ਤੌਰ ’ਤੇ ਕਿਹਾ ਕਿ ਐਨਸੀਈਆਰਟੀ ਅਤੇ ਬਾਕੀ ਬੋਰਡਾਂ ਵੱਲੋਂ ਮਾਨਤਾ ਪ੍ਰਾਪਤ ਕਿਤਾਬਾਂ ਹੀ ਸਕੂਲਾਂ ਵਿਚ ਲਗਵਾਈਆਂ ਜਾਣ, ਤਾਂ ਕਿ ਮਾਪਿਆਂ ਨੂੰ ਮਹਿੰਗੀਆਂ ਕਿਤਾਬਾਂ ਨਾ ਖ੍ਰੀਦਣੀਆਂ ਪੈਣ। ਪਰ ਇਸ ਦੇ ਬਾਵਜੂਦ ਜਲੰਧਰ ਦੇ ਕਈ ਨਿੱਜੀ ਸਕੂਲਾਂ ਦੇ ਮਾਈ ਹੀਰਾ ਗੇਟ, ਟਾਂਡਾ ਰੋਡ ਵਿਚ ਬੈਠੇ ਵੱਡੇ ਪਬਲਿਸ਼ਰਾਂ ਦੇ ਨਾਲ ਸੈਟਿੰਗ ਕਰਕੇ ਬੋਰਡਾਂ ਦੀਆਂ ਕਿਤਾਬਾਂ ਲਗਵਾਉਣ ਦੀ ਬਜਾਏ, ਨਿੱਜੀ ਪਬਲਿਸ਼ਰਾਂ ਦੀਆਂ ਕਿਤਾਬਾਂ ਲਗਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਵੇਂ ਕਿ ਐ.., ਵੀਰ.. ਵਰਗੇ ਕਈ ਪਬਲਿਸ਼ਰਾਂ ਦੀਆਂ ਕਿਤਾਬਾਂ ਲਗਵਾ ਦਿੱਤੀਆਂ ਹਨ। ਇਨ੍ਹਾਂ ਤੋਂ ਇਲਾਵਾ ਰਤਨ, ਪ੍ਰਾ.., ਰੋਹ.., ਬਿ੍ਰਟੇਨ.., ਹੋਲੀ.., ਬਲਿਊ.. ਵਰਗੇ ਪਬਲਿਸ਼ਰਾਂ ਦੇ ਸੈੱਟ ਤਿਆਰ ਕਰਵਾਏ ਗਏ ਹਨ। ਜਲੰਧਰ ਦਰਪਣ ਨੂੰ ਮਿਲੀ ਜਾਣਕਾਰੀ ਮੁਤਾਬਿਕ ਇਕ ਵੱਡੇ ਸਕੂਲ ਦੀ 6ਵੀਂ ਜਮਾਤ ਦੀਆਂ 11 ਵਿਸ਼ਿਆਂ ਦੀਆਂ ਕਿਤਾਬਾਂ ਵਿਚੋਂ ਸਿਰਫ 2 ਐਨਸੀਈਆਰਟੀ ਦੀਆਂ ਹਨ, ਬਾਕੀ ਸਾਰੀਆਂ ਨਿੱਜੀ ਪਬਲਿਸ਼ਰਾਂ ਦੀਆਂ ਲਗਵਾਈਆਂ ਗਈਆਂ ਹਨ। ਇਨ੍ਹਾਂ 11 ਵਿਸ਼ਿਆਂ ਵਿਚੋਂ ਕੁਝ ਵਿਸ਼ੇ ਜ਼ਰੂਰੀ ਹਨ ਅਤੇ ਬਾਕੀ ਵਾਧੂ ਵਿਸ਼ੇ।

ਜਲੰਧਰ ਦੇ ਕਈ ਸਕੂਲਾਂ ਨੇ ਆਪਣੇ ਸਕੂਲ ਦੇ ਨਾਂਅ ’ਤੇ ਕਾਪੀਆਂ ਛਪਵਾਈਆਂ ਹੁੰਦੀਆਂ ਹਨ। ਇਨ੍ਹਾਂ ਵਿਚੋਂ ਕਈ ਕਾਪੀਆਂ ਉਹ ਪਬਲਿਸ਼ਰ ਹੀ ਛਾਪਦੇ ਹਨ, ਜਿਨ੍ਹਾਂ ਨੂੰ ਸਕੂਲ ਦੀਆਂ ਕਿਤਾਬਾਂ ਦਾ ਠੇਕਾ ਮਿਲਿਆ ਹੁੰਦਾ ਹੈ। ਜਲੰਧਰ ਦੇ ਕਈ ਸਕੂਲਾਂ ਨੇ ਪੰਜਾਬ ਸਰਕਾਰ ਦੇ ਆਦੇਸ਼ਾਂ ਨੂੰ ਚਨੋਤੀ ਦੇ ਕੇ ਸਿੱਧਾ ਸਿੱਖਿਆ ਮੰਤਰੀ ਨੂੰ ਹੀ ਚੈਲੰਜ ਕਰ ਦਿੱਤਾ ਹੈ।

ਦਾਖਲੇ ਲਈ ਹੁਣ ਵਿਦਿਆਰਥੀਆਂ ਤੋਂ ਨਹੀਂ ਮੰਗੇ ਜਾਣਗੇ ਦਸਤਾਵੇਜ਼

ਜਲੰਧਰ/ਬਿਊਰੋ : ਸਿੱਖਿਆ ਵਿਭਾਗ ਵੱਲੋਂ ਦਾਖ਼ਲੇ ਨੂੰ ਲੈ ਕੇ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ’ਚ ਕਈ ਸੋਧਾਂ ਕੀਤੀਆਂ ਗਈਆਂ ਹਨ। ਇਸਦੇ ਤਹਿਤ ਸਾਰੇ ਸਕੂਲਾਂ ਦੇ ਮੁਖੀ ਤੇ ਪਿ੍ਰੰਸੀਪਲ ਨੂੰ ਦਾਖ਼ਲਾ ਕਰਦੇ ਸਮੇਂ ਵਿਦਿਆਰਥੀਆਂ ਤੋਂ ਮੌਕੇ ’ਤੇ ਹੀ ਦਸਤਾਵੇਜ਼ ਨਾ ਮੰਗਣ ਲਈ ਕਿਹਾ ਗਿਆ ਹੈ । ਹੁਣ ਵਿਦਿਆਰਥੀਆਂ ਦੇ ਦਾਖ਼ਲੇ ਸਕੂਲ ਮੁਖੀ ਪ੍ਰੋਵੀਜ਼ਨਲ ਤੌਰ ’ਤੇ ਕਰ ਸਕਣਗੇ। ਵਿਦਿਆਰਥੀਆਂ ਦਾ ਦਾਖ਼ਲਾ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਦਸਤਾਵੇਜ਼ ਪੂਰੇ ਕੀਤੇ ਜਾ ਸਕਦੇ ਹਨ। ਸਿੱਖਿਆ ਸਕੱਤਰ ਨੇ ਇਹ ਵੀ ਕਿਹਾ ਕਿ ਨੌਂਵੀ ਤੇ ਦੱਸਵੀਂ ਦੇ ਵਿਦਿਆਰਥੀਆਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਵਿਦਿਆਰਥੀ ਦਾ ਰਜਿਟ੍ਰੇਸ਼ਨ ਨੰਬਰ ਨਾ ਮੰਗਿਆ ਜਾਵੇ। ਇਸ ਸਬੰਧੀ ਜਲਦੀ ਹੀ ਈ-ਪੰਜਾਬ ਪੋਰਟਲ ’ਤੇ ਸੋਧ ਕਰ ਦਿੱਤੀ ਜਾਵੇਗੀ। ਇਹ ਬਦਲਾਅ 31 ਮਾਰਚ ਨੂੰ ਅਧਿਆਪਕਾਂ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਮਿਲੇ ਸੁਝਾਵਾਂ ਤਹਿਤ ਕੀਤੇ ਗਏ ਹਨ।

2500 ਤੋਂ 5000 ਹਜ਼ਾਰ ਤੱਕ ਵਿਕ ਰਿਹਾ ਕਿਤਾਬਾਂ ਦਾ ਸੈੱਟ

ਜਾਣਕਾਰੀ ਮੁਤਾਬਿਕ ਪਹਿਲੀ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਦੀਆਂ ਕਿਤਾਬਾਂ ਦੇ ਸੈੱਟ 2500 ਤੋਂ ਲੈਕੇ 5000 ਤੱਕ ਵਿੱਕ ਰਹੇ ਹਨ। ਅਜੇ ਤੱਕ ਪਬਲਿਸ਼ਰਾਂ ਨੂੰ ਕੁਝ ਜਮਾਤਾਂ ਦੀਆਂ ਹੀ ਲਿਸਟਾਂ ਮਿਲੀਆਂ ਹਨ। ਇਨ੍ਹਾਂ ਲਿਸਟਾਂ ਦੇ ਮੁਤਾਬਿਕ ਕਿਤਾਬਾਂ ਤਹਿ ਗਿਣਤੀ ਵਿਚ ਹੀ ਛਪਵਾ ਕੇ ਵੇਚਿਆ ਜਾ ਰਿਹਾ ਹੈ।

ਚਾਂਪੇ ਲਗਾ ਕੇ ਲਗਾਇਆ ਜਾ ਰਿਹਾ ਚੂਨਾ

ਚਾਂਪਾ ਕਿਤਾਬੀ ਵਪਾਰ ਦੀ ਭਾਸ਼ਾ ਵਿਚ ਉਸ ਮੈਟਰ ਨੂੰ ਕਹਿੰਦੇ ਹਨ, ਦੇ ਮੁਤਾਬਿਕ ਪੂਰੀ ਕਿਤਾਬ ਨੂੰ ਬਦਲਣ ਦੀ ਬਜਾਏ ਸਿਰਫ ਉਨ੍ਹਾ ਹਿੱਸਾ ਬਦਲਿਆ ਜਾਂਦਾ ਹੈ, ਜਿਹੜਾ ਹਿੱਸਾ ਨਵੇਂ ਸਲੇਬਸ ਦੇ ਮੁਤਾਬਿਕ ਨਵਾਂ ਹੁੰਦਾ ਹੈ। ਜਲੰਧਰ ਦੇ ਕਈ ਪਬਲਿਸ਼ਰ ਪੁੁਰਾਣੀ ਕਿਤਾਬ ਨੂੰ ਚਾਪਾਂ ਲਗਾ ਕੇ ਗ੍ਰਾਹਕ ਤੋਂ ਨਵੇਂ ਕਿਤਾਬ ਦੇ ਪੈਸੇ ਵਸੂਲਦੇ ਹਨ। ਜਦਕਿ ਅਸੂਲਨ ਇਹ ਕਿਤਾਬ ਪੁਰਾਣੀ ਹੁੰਦੀ ਹੈ, ਪਰ ਸਿਰਫ ਚਾਂਪੇ ਦਾ ਮੈਟਰ ਹੀ ਨਵਾਂ ਹੁੰਦਾ ਹੈ।