मेरा भारत NEWS

ਪੰਜਾਬ ਰੋਡਵੇਜ਼ ਪਨਬੱਸ ਦੀ ਐਕਸਨ ਕਮੇਟੀ ਵਲੋਂ ਪ੍ਰੈਸ ਕਾਨਫਰੰਸ ਕੀਤੀ

ਕਰਮਚਾਰੀ ਪਲ, ਏਟਕ, ਇੰਟਕ, ਸਡਿਊਲਕਾਸਟ ਯੂਨੀਅਨ, ਇੰਮਪਲਾਈ ਯੂਨੀਅਨ, ਕੰਡਕਟਰ ਯੂਨੀਅਨ, ਡਰਾਇਵਰ ਯੂਨੀਅਨ ਪੰਜਾਬ ਐਡਵੇਜ ਪਨਬੱਸ ਸਟੇਟ ਵਰਕਰ ਯੂਨੀਅਨ

 

ਪੰਜਾਬ ਰੋਡਵੇਜ਼ ਪਨਬੱਸ ਦੀ ਐਕਸਨ ਕਮੇਟੀ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਾਨਫਰੰਸ ਕਰਨ ਦਾ ਕਾਰਨ ਡਾਇਰੈਕਟਰ ਸਟੇਟ ਟਰਾਂਸਪੋਰਟ ਵੱਲੋਂ ਯੂਨੀਅਨ ਨੂੰ ਮੀਟਿੰਗ ਦਾ ਸਮਾਂ ਨਾ ਦੇਣਾ ਅਤੇ ਐਕਸ਼ਨ ਕਮੇਟੀ ਨੂੰ ਨਜ਼ਰ ਅੰਦਾਜ ਕਰਨਾ ਹੈ। ਡਾਇਰੈਕਟਰ ਸਟੇਟ ਟਰਾਂਸਪੋਰਟ ਦਾ ਐਕਸ਼ਨ ਕਮੇਟੀ ਅਤੇ ਯੂਨੀਅਨਾ ਪ੍ਰਤੀ ਬਹੁਤ ਮਾੜਾ ਪ੍ਰਤੀਕਾ ਹੈ। ਪਿਛਲੇ ਲੰਮੇ ਸਮੇਂ ਤੋਂ ਕੋਈ ਕੰਮ ਨਹੀਂ ਹੋ ਰਿਹਾ ਦੇ ਮੀਟਿੰਗ ਡਾਇਰੈਕਟਰ ਸਾਹਿਬ ਨਾਲ ਕੀਤੀਆ ਗਈਆ ਪਰ ਕੋਈ ਵੀ ਸਿੱਟ ਨਹੀਂ ਨਿਕਲਿਆ। ਡਾਇਰੈਕਟਰ ਦਫਤਰ ਵਲੋਂ ਨਾ ਹੀ ਕਿਸੇ ਵੀ ਕਰਮਚਾਰੀ ਦੀ ਤਰੱਕੀ ਕੀਤੀ ਜਾ ਰਹੀ ਅਤੇ ਨਾ ਹੀ ਮੁਅੱਤਲ ਕਰਮਰੱਖੀਆਂ ਨੂੰ ਬਹਾਲ ਕੀਤਾ ਜਾ ਰਿਹਾ ਹੈ। ਜਦੋਂ ਕਿ ਵਰਕਰਾਂ ਦੀ ਘਾਟ ਕਾਰਨ ਬੱਸਾਂ ਦੀਪੂਆਂ ਦੀਆਂ ਵਰਕਸ਼ਾਪਾ ਵਿਚ ਖੜ੍ਹੀਆਂ ਹਨ ਅਤੇ ਦਫਤਰੀ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। ਡਾਇਰੈਕਟਰ ਦੇ ਮਾੜੇ ਵਤੀਰੇ ਕਾਰਨ ਮਾਨਯੋਗ ਟਰਾਂਸਪੋਰਟ ਮੰਤਰੀ ਦੇ ਓ.ਐਸ.ਡੀ ਨਾਲ ਫੋਨ ਤੇ ਦੋ ਵਾਰ ਮੀਟਿੰਗ ਦੇਣ ਦੀ ਬੇਨਤੀ ਕੀਤੀ ਗਈ ਪਰ ਉਹਨਾ ਵੱਲੋਂ ਵੀ ਮੀਟਿੰਗ ਕਥਨ ਤੋਂ ਨਾਂਹ ਕਰ ਦਿੱਤੀ ਗਈ। ਮਹਿਕਮੇ ਵਿੱਚ ਟਰਾਂਸਪੋਰਟ ਮਾਫੀਆ ਅੱਜ ਵੀ ਸਾਡੇ ਉੱਪਰ ਹਾਵੀ ਹੈ। ਤਹਿਸ਼ਟਾਚਾਰੀ ਜਿਉਂ ਦੀ ਤਿਉਂ ਹੈ। ਨਵੀਆ ਪਾਈਆਂ ਬੱਸਾਂ ਦੀਆਂ ਬਾਡੀਆ ਵਿੱਚ ਹੋਈ ਘਪਲੇਬਾਜੀ ਨੂੰ ਵੀ ਨਜਰ ਅੰਦਾਜ ਕੀਤਾ ਜਾ ਰਿਹਾ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਕਾਰ ਅਤੇ ਡਾਇਰੈਕਟਰ ਦਫਤਰ ਵੱਲੋਂ ਜੋ ਬਾਡੀਆ ਦੀ ਇੰਨਕੁਆਰੀ ਕੀਤੀ ਜਾ ਰਹੀ ਹੈ ਉਸ ਨੂੰ ਜੋ ਠੱਪ ਕਰਨ ਦੀਆਂ ਕੋਸਿਸਾਂ ਕੀਤੀਆ ਜਾ ਰਹੀਆ ਹਨ। ਐਕਸ਼ਨ ਕਮੇਟੀ ਮੰਗ ਕਰਦੀ ਹੈ ਕਿ ਬਾਡੀਆ ਦੀ ਇਨਕੁਆਰੀ ਵਿਚ ਪੰਜਾਬ ਵੱਲੋਂ ਪੇਸ਼ ਹੋਏ ਬਾਡੀ ਮੋਕਰਾਂ ਨੂੰ ਵੀ ਪਾਰਟੀ ਬਣਾਈਆ ਜਾਵੇ ਅਤੇ ਉਹਨਾ ਤੋਂ ਪੁੱਛਿਆ ਜਾਵੇ ਕਿ ਤਹਾਨੂੰ ਕਿਸ ਕਾਰਨ ਟੈਂਡਰ ਪਾਸ ਨਹੀਂ ਕੀਤੇ ਗਏ। ਉਹ ਕਿਹੜੀਆਂ ਸਰਤਾਂ ਸਨ ਜੋ ਤੁਸੀ ਪੂਰੀਆ ਨਹੀ ਸੀ ਕਰਦੇ ਜੈਪੁਰ ਬਾਣੀ ਮੇਕਰਾ ਵਲੋਂ ਸਾਨੂੰ ਕੀ ਚੰਗਾ ਦਿੱਤਾ ਜਿਸ ਕਾਰਨ ਕਰੋੜਾ ਰੁਪਏ ਦਾ ਡੀਜਲ ਖਰਚ ਕੇ ਬੰਸਾ ਦੀਆਂ ਦਾਸੀਆ ਉੱਥੇ ਭੇਜੀਆ ਗਈਆ। ਐਕਸ਼ਨ ਕਮੇਟੀ ਨੂੰ ਕੁੜੀਆਂ ਪਤਾ ਲੱਗਾ ਹੈ ਕਿ ਸਰਕਾਰ ਰੋਡਵੇਜ਼ ਵਿੱਚ ਕਿਲੋਮੀਟਰ ਬੱਸਾ ਪਾਉਣ ਦੀ ਤਿਆਰੀ ਕਰ ਰਹੀ ਹੈ। ਜਿਸ ਦਾ ਐਕਸ਼ਨ ਕਮੇਟੀ ਵਿਰੋਧ ਕਰਦੀ ਹੈ। ਕਿਉਂਕਿ ਕਿਲੋਮੀਟਰ ਸਕੀਮ ਬੰਸਾ ਉਡਵੇਜ਼ ਲਈ ਘਾਟੇ ਵਾਲਾ ਸੌਦਾ ਹੈ। ਇਸੇ ਤਰਾ ਕਰਜਾ ਮੁਫਤ ਬੱਸਾ ਨੂੰ ਰੋਡਵੇਜ਼ ਵਿੱਚ ਵਿੱਚ ਮਰਜ ਕਰਨਾ ਬਣਦਾ ਹੈ ਜੋ ਕਿ ਨਹੀਂ ਕੀਤੀਆਂ ਜਾ ਰਹੀਆ। ਡਾਇਰੈਕਟਰ ਸਾਹਿਬ ਨਾਲ ਵਾਰ ਵਾਰ ਮੰਗ ਉਠਾਉਣ ਦੇ ਬਾਵਜੂਦ ਟਾਲਮਟੋਲ ਕੀਤਾ ਜਾ ਰਿਹਾ ਹੈ। ਰੋਡਵੇਜ਼ ਵਿੱਚ ਡਿਊਟੀ ਦੌਰਾਨ ਮੌਤ ਹੋਏ ਕਰਮਚਾਰੀਆਂ ਦੇ ਵਾਰਿਸਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਡਿਊਟੀ ਨਹੀਂ ਦਿੱਤੀ ਜਾ ਰਹੀ।

 

ਇਸ ਲਈ ਐਕਸ਼ਨ ਕਮੇਟੀ ਮੰਗ ਕਰਦੀ ਹੈ ਕਿ ਉਹਨਾ ਦੀਆ ਮੰਗਾ ਨੂੰ ਜਲਦੀ ਤੋਂ ਜਲਦੀ ਮੰਨ ਲਿਆ ਜਾਵੇ।

 

1. ਕਰਜਾ ਮੁਫ਼ਤ ਬੱਸਾਂ ਨੂੰ ਸਮੇਤ ਸਟਾਫ ਰੋਡਵੇਜ਼ ਵਿੱਚ ਮਰਜ ਕੀਤਾ ਜਾਵੇ।

 

2 ਬੱਸਾਂ ਦੀਆਂ ਬਾਡੀਆ ਵਿੱਚ ਹੋਏ ਘਪਲੇਬਾਜੀ ਦੀ ਨਿਰਪੱਖ ਜਾਂਚ ਕਰਵਾਈ ਜਾਵੇ। 3. ਮੌਤ ਹੋਏ ਕਰਮਚਾਰੀਆਂ ਦੇ ਵਾਰਿਸਾਂ ਨੂੰ ਯੋਗਤਾ ਅਨੁਸਾਰ ਨੌਕਰੀ ਦਿੱਤੀ ਜਾਵੇ।

 

4. ਰੋਡਵੇਜ਼ ਵਿੱਚ ਬੱਜਟ ਰੱਖ ਕੇ ਨਵੀਆਂ ਬੱਸਾਂ ਪਾਈਆਂ ਜਾਣ।

 

5. ਮਹਿਕਮੇ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਸਮੇਂ ਸਿਰ ਤਰੱਕੀਆਂ ਦਿੱਤੀਆਂ ਜਾਣ। 6. ਡਾਇਰੈਕਟਰ ਸਟੇਟ ਟਰਾਂਸਪੋਰਟ ਵੱਲੋਂ ਯੂਨੀਅਨ ਨੂੰ ਹਫਤੇ ਵਿੱਚ ਇੱਕ ਦਿਨ ਮੀਟਿੰਗ ਲਈ ਸਮਾਂ ਦਿੱਤਾ ਜਾਵੇ।

 

7 ਟਾਇਮ ਟੇਬਲ ਇਕਸਾਰਤਾ ਅਨੁਸਾਰ ਬਣਾਇਆ ਜਾਵੇ। ਜੇਕਰ ਉਪਰੋਕਤ ਮੈਗਾ ਨਾ ਮੰਨੀਆ ਗਈਆ ਤਾਂ ਆਉਣ ਵਾਲੇ ਸਮੇਂ ਵਿਚ ਰੇਡਵੇਜ਼ ਪਨਬੱਸ ਕਾਮਿਆ ਵੱਲੋਂ ਲਗਾਤਾਰ ਭੁੱਖ

 

ਹੜਤਾਲਾ ਕੀਤੀਆ ਜਾਣਗੀਆ ਅਤੇ ਟਰਾਂਸਪੋਰਟ ਮੰਤਰੀ ਦੇ ਹਲਕੇ ਵਿਚ ਜਾ ਕੇ ਰੋਸ ਮਾਰਚ ਜਾਂ ਡੰਡਾ ਮਾਰਚ ਕੀਤਾ ਜਾਵੇਗਾ। ਜਿਸ ਦੀ ਸਾਰੀ ਜੁੰਮੇਵਾਰੀ ਡਾਇਰੈਕਟਰ ਸਰਟ ਟਰਾਂਸਪੋਰਟ ਅਤੇ ਟਰਾਂਸਪੋਰਟ ਮੰਤਰੀ ਦੀ ਹੋਵੇਗੀ। ਇਸ ਪ੍ਰੈਸ ਕਾਨਫਰੰਸ ਵਿੱਚ ਹੇਠ ਲਿਖੀਆ ਜਥੇਬੰਦੀਆ ਦੇ ਲੀਡਰ ਸ਼ਾਮਿਲ ਹੋਏ ਕਰਮਚਾਰੀ ਦਲ ਵੱਲੋਂ ਸੁਖਪਾਲ ਸਿੰਘ ਦਿਉਲ ਜਗਰਾਤੇ, ਤਰਨਵੀਰ ਸਿੰਘ ਕਲਸੀ। ਏਟਕ ਵੱਲੋਂ ਗੁਰਜੰਟ ਸਿੰਘ ਕੋਕਰੀ, ਗੁਰਜੀਤ ਸਿੰਘ ਦੇ ਵਾਰ ਇੰਟਕ ਵੱਲੋਂ ਭਗਤ ਸਿੰਘ, ਸੁਖਵਿੰਦਰ ਸਿੰਘ ਚੰਡੀਗੜ੍ਹ ਸਡਿਊਲਕਾਸਟ ਯੂਨੀਅਨ ਵਲੋਂ ਬਲਕੀਤ ਸਿੰਘ, ਸੁਖਪਾਲ ਸਿੰਘ ਇੰਡਸ ਇਮਪਲਾਈ ਯੂਨੀਅਨ ਵੱਲੋਂ ਬਲਜੀਤ ਸਿੰਘ, ਅਮਰਜੀਤ ਸਿੰਘ ਕੰਡਕਟਰ ਯੂਨੀਅਨ ਵਲੋਂ ਕਪਿਲ ਸ਼ਰਮਾ, ਸਰਬਜੀਤ ਸਿੰਘ ਹਰਜਿੰਦਰ ਯੂਨੀਅਨ ਵੱਲੋਂ ਦੀਆ ਸਿੰਘ ਪ੍ਰਧਾਨ ਪੰਜਾਬ ਰੋਡਵੇਜ ਪਨਬੱਸ ਸਟੇਟ ਵਰਕਰ ਯੂਨੀਅਨ ਹਰਮਿੰਦਰ ਸਿੰਘ, ਤਿਸ ਆਦਿ ਸ਼ਾਮਿਲ ਹੋਏ।