ਸ਼ੰਕਰ ਚੌਂਕੀ ਇੰਚਾਰਜ ਤੇ ਹੋਵੇ ਕਤਲ ਦਾ ਮੁਕੱਦਮਾ ਦਰਜ :- ਐਡਵੋਕੇਟ ਗੌਰਵ ਨਾਗਰਾਜ
ਨਕੋਦਰ :- ਪਿੰਡ ਸ਼ੰਕਰ ਵਿਖੇ ਜੋ ਅੱਜ ਇੱਕ ਬਹੁਤ ਹੀ ਦਰਦਨਾਕ ਅਤੇ ਮੰਦਭਾਗੀ ਘਟਨਾ ਵਾਪਰੀ ਹੈ ਜੋ ਕਿ ਪੁਲਿਸ ਚੋਂਕੀ ਸ਼ੰਕਰ ਵਿਖੇ ਪੁਲਿਸ ਦੀ ਹਿਰਾਸਤ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਖ਼ਬਰ ਸੁਣਦੇ ਸਾਰ ਹੀ ਪੂਰੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਹੈ। ਇਸ ਮੋਕੇ ਤੇ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਸਪੋਰਟਸ ਕਲੱਬ ਅਤੇ ਵੈਲਫ਼ੇਅਰ ਸੋਸਾਈਟੀ ਦੇ ਪ੍ਰਧਾਨ ਐਡਵੋਕੇਟ ਗੌਰਵ ਨਾਗਰਾਜ ਸਮਾਜ ਸੇਵਕ ਵਲੋਂ ਮਿ੍ਤਕ ਨੌਜਵਾਨ ਬਲਵਿੰਦਰ ਉਰਫ ਵਿੱਕੀ ਵਾਸੀ ਪਿੰਡ ਬਜੂਹਾ ਕਲਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਦੁੱਖ ਸਾਂਝਾ ਕੀਤਾ ਅਤੇ ਪੁਲਿਸ ਵਲੋਂ ਬਿਨਾਂ ਮੁਕੱਦਮਾ ਦਰਜ ਕੀਤੇ ਹੀ ਇੱਕ ਨੌਜਵਾਨ ਨੂੰ ਨਜਾਇਜ਼ ਤੋਰ ਤੇ ਹਿਰਾਸਤ ਵਿੱਚ ਲੈ ਕੇ ਉਸ ਦੀ ਬੇਰਹਿਮੀ ਨਾਲ ਕੁਟਮਾਰ ਕਰਦੇ ਹੋਏ ਤਸ਼ੱਦਦ ਕਰਨ ਅਤੇ ਉਸ ਦਾ ਕਤਲ ਕਰਨ ਨੂੰ ਅਤਿ ਨਿੰਦਨਯੋਗ ਦੱਸਿਆ। ਇਸ ਮੋਕੇ ਤੇ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਸਪੋਰਟਸ ਕਲੱਬ ਅਤੇ ਵੈਲਫ਼ੇਅਰ ਸੋਸਾਈਟੀ ਦੇ ਪ੍ਰਧਾਨ ਐਡਵੋਕੇਟ ਗੌਰਵ ਨਾਗਰਾਜ ਸਮਾਜ ਸੇਵਕ ਵਲੋਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੂੰ ਇੰਨਸਾਫ ਦਵਾਉਣ ਲਈ ਹਰ ਯਤਨ ਕੀਤੇ ਜਾਣ ਦਾ ਭਰੋਸਾ ਦਿੱਤਾ। ਇਸ ਮੋਕੇ ਤੇ ਐਡਵੋਕੇਟ ਗੌਰਵ ਨਾਗਰਾਜ ਵਲੋਂ ਜਲੰਧਰ ਦਿਹਾਤੀ ਐਸ.ਪੀ. ਸ. ਕਵੰਲਜੀਤ ਸਿੰਘ ਅਤੇ ਨਕੋਦਰ ਦੇ ਡੀ.ਐਸ.ਪੀ. ਸ. ਲਖਵਿੰਦਰ ਸਿੰਘ ਮੱਲ ਨਾਲ ਇਸ ਸਾਰੇ ਮਾਮਲੇ ਵਿੱਚ ਸ਼ਾਮਿਲ ਸਾਰੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਗੱਲਬਾਤ ਕੀਤੀ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਹਿਰਾਸਤ ਵਿੱਚ ਲੈ ਕੇ ਕਤਲ ਦਾ ਮਾਮਲਾ ਦਰਜ ਕਰਨ ਲਈ ਅਤੇ ਨੋਕਰੀ ਤੋਂ ਬਰਖਾਸਤ ਕਰਨ ਲਈ ਵੀ ਕਿਹਾ ਗਿਆ। ਐਡਵੋਕੇਟ ਗੌਰਵ ਨਾਗਰਾਜ ਵਲੋਂ ਮਿ੍ਤਕ ਨੌਜਵਾਨ ਬਲਵਿੰਦਰ ਉਰਫ ਵਿੱਕੀ ਵਾਸੀ ਪਿੰਡ ਬਜੂਹਾ ਕਲਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਰ ਸਮੇਂ ਨਾਲ ਖੜੇ ਹੋਣ ਅਤੇ ਇਨਸਾਨ ਦਵਾਉਣ ਦਾ ਭਰੋਸਾ ਦਿੱਤਾ। ਓਹਨਾ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦੇ ਹੋਏ ਇਹ ਵੀ ਕਿਹਾ ਕਿ ਜੇਕਰ ਪੀੜਿਤ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਸਾਡੀ ਜਥੇਬੰਦੀ ਵੱਲੋਂ ਹਰ ਤਰ੍ਹਾਂ ਨਾਲ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜੁੰਮੇਵਾਰੀ ਪੁਲਿਸ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੋਕੇ ਇਸ ਮੋਕੇ ਤੇ ਐਡਵੋਕੇਟ ਗੌਰਵ ਨਾਗਰਾਜ ਪ੍ਰਧਾਨ ਦੇ ਨਾਲ ਚੇਅਰਮੈਨ ਸੰਦੀਪ ਕੁਮਾਰ, ਸ਼ਹੀਰੀ ਪ੍ਰਧਾਨ ਝਲਮਣ ਸਿੰਘ ਪੱਤਰਕਾਰ, ਗੌਰਵ ਸੱਭਰਵਾਲ, ਵਿਸ਼ਾਲ ਸੱਭਰਵਾਲ, ਸਤਿੰਦਰ ਸਿੰਘ, ਆਦਿ ਹੋਰ ਮੈਂਬਰ ਵੀ ਹਾਜਿਰ ਸਨ ।