मेरा भारत NEWS

ਡੀ.ਸੀ ਸਾਹਿਬ! ਨਾਈਟ ਕਰਫਿਊ ‘ਚ ਦੁਕਾਨਾ ਬੰਦ, ਸ਼ਰਾਬ ਠੇਕੇ ਅਤੇ ਅਹਾਤੇ ਖੁੱਲ੍ਹੇ

  • ਸ਼ਹਿਰ ਦੇ ਕਈ ਇਲਾਕਿਆਂ ‘ਚ ਦੇਰ ਰਾਤ ਤੱਕ ਠੇਕਿਆਂ ‘ਚ ਵਿੱਕ ਰਹੀ ਸ਼ਰਾਬ

ਜਲੰਧਰ/ਵਿਕਾਸ ਮੋਦਗਿਲ: ਜਲੰਧਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਨਾਈਟ ਕਰਫਿਊ ਰਾਤ ਦੇ 9 ਵਜੇ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਕਰਫਿਊ ਦੇ ਲਾਗੂ ਹੋਣ ਤੋਂ ਬਾਅਦ ਉਨ੍ਹਾਂ ਦੁਕਾਨਦਾਰਾਂ ਦੇ ਲਈ ਮੁਸੀਬਤ ਖੜੀ ਹੋ ਗਈ ਹੈ, ਜਿੰਨ੍ਹਾਂ ਦਾ ਕਾਰੋਬਾਰ ਸ਼ੁਰੂ ਵੀ ਸ਼ਾਮ ਨੂੰ ਹੁੰਦਾ ਸੀ। ਇੰਨ੍ਹਾਂ ਦੁਕਾਨਦਾਰਾਂ ‘ਚ ਆਈਸਕਰੀਮ, ਪਾਰਲਰਸ, ਫਾਸਟ ਫੂਡ ਕਾਰਨਰ, ਛੋਟੇ ਰੈਸਟੋਰੈਂਟ ਸਮੇਤ ਕਈ ਕਾਰੋਬਾਰ ਸ਼ਾਮਿਲ ਹਨ। ਦੂਜੇ ਪਾਸੇ ਸ਼ਰਾਬ ਦੇ ਠੇਕੇ ਖੁਲ੍ਹੇਆਮ ਚੱਲ ਰਹੇ ਹਨ। ਦੁਕਾਨਦਾਰਾ ਦਾ ਕਹਿਣਾ ਹੈ ਕਿ ਜੇ 9 ਵਜੇ ਤੋਂ ਬਾਅਦ ਸਾਡੇ ਆਮ ਕਾਰੋਬਾਰੀ ਸੰਸਥਾ ਬੰਦ ਹੋ ਸਕਦੇ ਹਨ ਤਾਂ ਸ਼ਰਾਬ ਠੇਕੇ ਕਿਉਂ ਖੋਲੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਧੀ ਰਾਤ ਤੱਕ ਸ਼ਰਾਬ ਦੇ ਠੇਕੇ ਨਹੀ ਬੰਦ ਹੋ ਰਹੇ। ਭਗਤ ਸਿੰਘ ਚੌਕ, ਸੋਡਲ ਚੌਕ, ਫੁੱਟਬਾਲ ਚੌਕ, ਬਸਤੀ ਗੁਜ਼ਾਂ ਅੱਡਾ, ਬਸਤੀ ਸ਼ੇਖ, ਮਕਸੂਦਾ, ਰੇਲਵੇ ਸਟਸ਼ਨ ਦੇ ਨਜ਼ਦੀਕ, ਕਾਜ਼ੀ ਮੰਡੀ, ਕਿਸ਼ਨਪੁਰਾ ਚੌਕ ਸਮੇਤ ਸ਼ਹਿਰ ਦੇ ਕਈ ਇਲਾਕਿਆ ‘ਚ ਸ਼ਰਾਬ ਠੇਕੇਦਾਰਾਂ ਨੇ ਨਾਈਟ ਕਰਫਿਊ ਦਾ ਪੂਰਾ ਉਲੰਘਣ ਕੀਤਾ ਹੈ। ਇਸ ਕਰਫਿਊ ਦੇ ਲਾਗੂ ਹੋਣ ਦੇ ਬਾਵਜੂਦ ਚੋਰ ਖਿੜਕੀ ਦੇ ਰਸਤੇ ਨਾਲ ਸ਼ਰਾਬ ਵਿੱਕ ਰਹੀ ਹੈ।
ਹਸਪਤਾਲਾਂ ਅਤੇ ਮੈਡੀਕਲ ਸਟੋਰਾਂ ਨੂੰ ਨਾਈਟ ਕਰਫਿਊ ਤੋਂ ਛੋਟ
ਆਮ ਦੁਕਾਨਦਾਰਾ ਦਾ ਕਹਿਣਾ ਹੈ ਕਿ ਨਾਈਟ ਕਰਫਿਊ ਸਿਰਫ ਕਰਿਆਨੇ ਦੀ, ਕਾਸਮੈਟਿਕ, ਫਾਸਟ ਫੂਡ, ਗਾਰਮੈਂਟ ਸ਼ੋਪ, ਇਲੈਕਟਰਾਨਿਕ ਸ਼ੋਪ ਉਨ੍ਹਾਂ ਨੇ ਡੀ.ਸੀ. ਸਾਹਿਬ ਦੀ ਇਸ ਗੱਲ ਤੇ ਤਰੀਫ ਕੀਤੀ ਕਿ ਹਸਪਤਾਲਾ ਅਤੇ ਮੈਡੀਕਲ ਸਟੋਰਾਂ ਨੂੰ ਨਾਈਟ ਕਰਫਿਊ ਤੋਂ ਛੋਟ ਹੈ।
ਕਈ ਚੌਕਾਂ ‘ਚ ਅਹਾਤੇ ਵੀ ਖੁਲ੍ਹੇ
ਜਲੰਧਰ ਦੇ ਪੋਸ਼ ਏਰੀਆ ਮਾਡਲ ਟਾਊਨ, ਗੁਰੂ ਤੇਗ ਬਹਾਦਰ ਨਗਰ, ਆਦਰਸ਼ ਨਗਰ, ਵਿਜੇ ਨਗਰ, ਸੈਂਟਰਲ ਟਾਊਨ ਸਮੇਤ ਕਈ ਇਲਾਕੇ ਇਸ ਤਰ੍ਹਾਂ ਦੇ ਹਨ ਜਿੱਥੇ ਦੇਰ ਰਾਤ ਤੱਕ ਅਹਾਤੇ ਖੁਲ੍ਹੇ ਰਹਿੰਦੇ ਹਨ। ਨਾਈਟ ਕਰਫਿਊ ਲੱਗਣ ਦੇ ਬਾਵਜੂਦ ਇੱਥੇ ਦੇਰ ਰਾਤ ਤੱਕ ਸ਼ਰਾਬ ਦੇ ਜਾਮ ਟਕਰਾਉਂਦੇ ਹਨ ਅਤੇ ਕੋਰੋਨਾ ਵਾਇਰਸ ਨੂੰ ਖੁਲ੍ਹੇਆਮ ਸੱਦਾ ਦਿੱਤਾ ਜਾਂਦਾ ਹੈ।
ਕੋਰੋਨਾ ਗਾਇਡਲਾਇੰਨਸ ਦਾ ਸ਼ਰਿਆਮ ਉਲੰਘਣ
ਬੇਸ਼ੱਕ ਕੋਰੋਨਾ ਨੇ ਜਲੰਧਰ ‘ਚ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ ਪਰ ਬਜ਼ਾਰਾਂ ‘ਚ ਕੋਰੋਨਾ ਗਾਇਡਲਾਇੰਨਸ ਦੇ ਨਿਯਮਾਂ ਦਾ ਸ਼ਰਿਆਮ ਉਲੰਘਣ ਕੀਤਾ ਜਾ ਰਿਹਾ ਹੈ। ਦੁਕਾਨਦਾਰਾਂ ਨੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਬਾਜ਼ਾਰ ‘ਚ ਕੋਰੋਨਾ ਗਾਇਡਲਾਇਨ ਦੇ ਪਾਲਣ ਲਈ ਲੋਕਾਂ ਨੂੰ ਹੋਰ ਜਾਗਰੂਕ ਕੀਤਾ ਜਾਵੇ।