मेरा भारत NEWS

ਨਕੋਦਰ ਥਾਣਾ ਸਿਟੀ ਪੁਲਿਸ ਨੇ covid19 ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੈਰਿਜ ਪੈਲੇਸ ਦੇ ਮਾਲਿਕ ਨੂੰ ਕੀਤਾ ਗ੍ਰਿਫ਼ਤਾਰ

ਨਕੋਦਰ ਥਾਣਾ ਸਿਟੀ ਪੁਲਿਸ ਨੇ covid19 ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੈਰਿਜ ਪੈਲੇਸ ਦੇ ਮਾਲਿਕ ਨੂੰ ਕੀਤਾ ਗ੍ਰਿਫ਼ਤਾਰ

ਨਕੋਦਰ ਤੋਂ ਝਲਮਣ ਸਿੰਘ ਦੀ ਵਿਸ਼ੇਸ਼ ਰਿਪੋਰਟ

ਥਾਣਾ ਸਿਟੀ ਦੇ ਐਸਐਚਓ ਜਤਿੰਦਰ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਦੌਰਾਨੇ ਗਸ਼ਤ ਮਲਸੀਆਂ ਰੋਡ ਤੇ ਆਪਣੀ ਟੀਮ ਨਾਲ ਮੌਜੂਦ ਸੀ ਤਾਂ ਉਨ੍ਹਾਂ ਦੇ ਮੁਖ਼ਬਰ ਵੱਲੋਂ ਉਨ੍ਹਾਂ ਨੂੰ ਇਤਲਾਹ ਦਿੱਤੀ ਗਈ ਕਿ ਮਲਸੀਆਂ ਰੋਡ ਤੇ ਬਲਰਾਜ ਨਾਮਕ ਪੈਲੇਸ ਦੇ ਵਿੱਚ ਸ਼ਾਦੀ ਸਮਾਗਮ ਚੱਲ ਰਿਹਾ ਹੈ ਜਿਸ ਦੇ ਵਿਚ ਪੰਜਾਬ ਸਰਕਾਰ ਵੱਲੋਂ ਕਵਿਡ 19 ਦੇ ਸਬੰਧ ਵਿੱਚ ਦਿੱਤੇ ਗਏ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਅਤੇ ਭਾਰੀ ਇਕੱਠ ਕੀਤਾ ਗਿਆ ਹੈ ਜਿਸ ਤੇ ਐੱਸ ਐੱਚ ਓ ਜਤਿੰਦਰ ਕੁਮਾਰ ਨੇ ਸਮੇਂ ਨਾ ਗਵਾਉਂਦੇ ਹੋਏ ਰੇਡ ਕੀਤੀ ਅਤੇ ਦੇਖਿਆ ਕਿ ਇੱਥੇ ਭਾਰੀ ਇਕੱਠ ਕੀਤਾ ਗਿਆ ਸੀ ਇਸ ਨੂੰ ਦੇਖਦੇ ਹੋਏ ਐਸਐਚਓ ਜਤਿੰਦਰ ਕੁਮਾਰ ਨੇ ਸੋਨੂੰ ਧੀਰ ਵਾਸੀ ਮੁਹੱਲਾ ਧਿਰਾਂ ਜਿਸ ਨੇ ਵਿਆਹ ਸਮਾਗਮ ਦੀ ਪੈਲੇਸ ਵਿੱਚ ਬੁਕਿੰਗ ਕੀਤੀ ਹੋਈ ਸੀ ਉਸ ਉਤੇ covid 19 ਸਬੰਧੀ ਦਿੱਤੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਸੰਬੰਧ ਵਿਚ 188ipc 51B D.M act ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ